- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਸਾਡਾ ਧਿਆਨ ਆਪਣੇ ਬਾਹਰੀ ਰੂਪ, ਸਰੀਰ, ਸ਼ਖ਼ਸੀਅਤ, ਮਨ ਤੇ ਸੰਪਤੀ ’ਤੇ ਲੱਗਿਆ ਰਹਿੰਦਾ ਹੈ ਤਾਂ ਅਸੀਂ ਆਪਣੀ ਆਤਮਾ ’ਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਇਸ ਦੁਨੀਆ ਦੇ ਜਿੰਨੇ ਵੀ ਬਾਹਰੀ ਖ਼ਜ਼ਾਨੇ ਹਨ, ਇਕ ਦਿਨ ਸਾਨੂੰ ਛੱਡ ਜਾਣਗੇ। ਗਿਆਨ ਵੀ ਅਸਥਿਰ ਹੁੰਦਾ ਹੈ ਕਿਉਂਕਿ ਇਹ ਹਰ ਸਮੇਂ ਬਦਲਦਾ ਰਹਿੰਦਾ ਹੈ। ਇਸ ਦੁਨੀਆ ਦੀ ਦੌਲਤ ਵੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ।

ਸਾਰੇ ਸੰਤ-ਮਹਾਪੁਰਖ ਸਮਝਾਉਂਦੇ ਹਨ ਕਿ ਪਰਮਾਤਮਾ ਨੂੰ ਪਾਉਣ ਦੇ ਮਾਰਗ ’ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਹੰਕਾਰ ਹੈ। ਹੰਕਾਰ ਸਪੱਸ਼ਟ ਵੀ ਹੋ ਸਕਦਾ ਹੈ ਤੇ ਲੁਕਿਆ ਹੋਇਆ ਵੀ। ਇਹ ਸਾਨੂੰ ਆਪਣੀ ਅਸਲੀਅਤ ਤੇ ਪਰਮਾਤਮਾ ਨੂੰ ਭੁੱਲਣ ਦਾ ਕਾਰਨ ਵੀ ਬਣਦਾ ਹੈ। ਹੰਕਾਰ ਤੇ ਘਮੰਡ ਸਾਡੀ ਆਤਮਾ ਦੇ ਆਲੇ-ਦੁਆਲੇ ਪਰਤਾਂ ਕਿਵੇਂ ਬਣਾ ਦਿੰਦੇ ਹਨ? ਹੰਕਾਰ ਨੂੰ ਦੂਰ ਕਰਨ ਲਈ ਵਿਵੇਕ ਤੇ ਆਪਣੇ ਮਨ ’ਤੇ ਪੂਰਨ ਕੰਟਰੋਲ ਦੀ ਲੋੜ ਹੁੰਦੀ ਹੈ। ਸਾਨੂੰ ਧਨ-ਸੰਪਤੀ ਦਾ ਘਮੰਡ ਹੋ ਸਕਦਾ ਹੈ, ਜਿਸ ’ਚ ਸਾਨੂੰ ਇਹ ਹੰਕਾਰ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਪੈਸਾ ਤੇ ਕੀਮਤੀ ਚੀਜ਼ਾਂ ਹਨ। ਸਾਨੂੰ ਗਿਆਨ ਦਾ ਵੀ ਘਮੰਡ ਹੋ ਸਕਦਾ ਹੈ। ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਦੂਜਿਆਂ ਨਾਲੋਂ ਵੱਧ ਬੁੱਧੀਮਾਨ ਹਾਂ ਤਾਂ ਅਸੀਂ ਉਨ੍ਹਾਂ ਲੋਕਾਂ ਨੂੰ ਠੇਸ ਪਹੁੰਚਾਉਂਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਜਿਹੜੇ ਲੋਕ ਸਾਦਗੀ ਨਾਲ ਰਹਿੰਦੇ ਹਨ ਤੇ ਜਿਨ੍ਹਾਂ ਦੀ ਵਿਚਾਰਧਾਰਾ ਸਿੱਧੀ-ਸਾਦੀ ਹੈ, ਉਨ੍ਹਾਂ ਕੋਲ ਓਨੀ ਜਾਣਕਾਰੀ ਨਹੀਂ ਹੈ ਜਿੰਨੀ ਸਾਡੇ ਕੋਲ ਹੈ। ਸੁੰਦਰਤਾ ਵੀ ਸਾਡੇ ਅੰਦਰ ਘਮੰਡ ਪੈਦਾ ਕਰਦੀ ਹੈ। ਜਦੋਂ ਸਾਡਾ ਧਿਆਨ ਆਪਣੇ ਬਾਹਰੀ ਰੂਪ, ਸਰੀਰ, ਸ਼ਖ਼ਸੀਅਤ, ਮਨ ਤੇ ਸੰਪਤੀ ’ਤੇ ਲੱਗਿਆ ਰਹਿੰਦਾ ਹੈ ਤਾਂ ਅਸੀਂ ਆਪਣੀ ਆਤਮਾ ’ਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਇਸ ਦੁਨੀਆ ਦੇ ਜਿੰਨੇ ਵੀ ਬਾਹਰੀ ਖ਼ਜ਼ਾਨੇ ਹਨ, ਇਕ ਦਿਨ ਸਾਨੂੰ ਛੱਡ ਜਾਣਗੇ। ਗਿਆਨ ਵੀ ਅਸਥਿਰ ਹੁੰਦਾ ਹੈ ਕਿਉਂਕਿ ਇਹ ਹਰ ਸਮੇਂ ਬਦਲਦਾ ਰਹਿੰਦਾ ਹੈ। ਇਸ ਦੁਨੀਆ ਦੀ ਦੌਲਤ ਵੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਸਾਨੂੰ ਆਤਮਾ ਨੂੰ ਢਕਣ ਵਾਲੇ ਇਨ੍ਹਾਂ ਪਰਦਿਆਂ ਨੂੰ ਹਟਾਉਣਾ ਹੋਵੇਗਾ ਤਾਂ ਜੋ ਅਸੀਂ ਆਪਣੀ ਜਨਮਜਾਤ ਜੋਤ ਨਾਲ ਜਗਮਗਾਉਣ ਲੱਗੀਏ। ਸਾਨੂੰ ਬਲਬ ਉੱਤੇ ਪਈਆਂ ਚਾਦਰਾਂ ਨੂੰ ਹਟਾਉਣਾ ਹੋਵੇਗਾ ਤਾਂ ਜੋ ਕੋਈ ਵੀ ਆਵਰਨ ਬਾਕੀ ਨਾ ਰਹੇ ਅਤੇ ਅਸੀਂ ਆਪਣੀ ਮੂਲ ਰੌਸ਼ਨੀ ਨਾਲ ਜਗਮਗਾ ਉੱਠੀਏ। ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਸੱਚ ਨੂੰ ਜਾਣਨ ਲਈ ਸਾਨੂੰ ਇਨ੍ਹਾਂ ਸਾਰੇ ਆਵਰਨਾਂ ਨੂੰ ਹਟਾਉਣਾ ਹੋਵੇਗਾ। ਪਰ ਇਹ ਕਦੋਂ ਸੰਭਵ ਹੈ? ਜੇ ਅਸੀਂ ਹੁਣੇ ਸ਼ੁਰੂਆਤ ਕਰੀਏ ਤਾਂ ਅਸੀਂ ਆਪਣੀ ਅਸਲੀਅਤ ਨੂੰ ਜਾਣ ਸਕਦੇ ਹਾਂ। ਸੰਤਾਂ ਅਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਨਾਲ ਸਾਨੂੰ ਇਹ ਵਿਧੀ ਸਮਝ ਆ ਜਾਵੇਗੀ, ਜਿਸ ਰਾਹੀਂ ਅਸੀਂ ਆਪਣੀ ਆਤਮਾ ’ਤੇ ਪਏ ਉਨ੍ਹਾਂ ਪਰਦਿਆਂ ਨੂੰ ਹਟਾ ਸਕਾਂਗੇ, ਜੋ ਸਾਨੂੰ ਪਰਮਾਤਮਾ ਤੋਂ ਦੂਰ ਕਰਦੇ ਹਨ।
–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ