- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ, ਮੇਨਕਾ ਗਾਂਧੀ ਦੇ ਗਾਂਧੀ ਪਰਿਵਾਰ ਤੋਂ ਵੱਖ ਹੋਣ ਅਤੇ ਸੋਨੀਆ ਗਾਂਧੀ ਦੀ ਭਾਰਤੀ ਨਾਗਰਿਕਤਾ ਨਾਲ ਜੁੜੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ।

ਮੁੰਬਈ (ਆਈਏਐੱਨਐੱਸ) : ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਨੌਤ ਨੇ ਸੋਨੀਆ ਗਾਂਧੀ ਦੀ ਆਤਮਕਥਾ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ। ਕਿਤਾਬ ਵਿਚ ਗਾਂਧੀ ਪਰਿਵਾਰ ਨਾਲ ਜੁੜੀਆਂ ਘਟਨਾਵਾਂ ਦੇ ਵੇਰਵਿਆਂ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਇਸ ਨੂੰ ‘ਸੈਲਫ ਗੋਲ’ ਕਰਾਰ ਦਿੱਤਾ।
ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ, ਮੇਨਕਾ ਗਾਂਧੀ ਦੇ ਗਾਂਧੀ ਪਰਿਵਾਰ ਤੋਂ ਵੱਖ ਹੋਣ ਅਤੇ ਸੋਨੀਆ ਗਾਂਧੀ ਦੀ ਭਾਰਤੀ ਨਾਗਰਿਕਤਾ ਨਾਲ ਜੁੜੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ। ਕੰਗਨਾ ਨੇ ਲਿਖਿਆ ਕਿ ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ਵਿਚ ਦੱਸਿਆ ਹੈ ਕਿ ਥਕਾਵਟ ਅਤੇ ਸੁਸਤੀ ਕਾਰਨ ਉਹ ਉਸ ਦਿਨ ਰਾਜੀਵ ਗਾਂਧੀ ਨਾਲ ਨਹੀਂ ਗਈ ਸੀ, ਜਿਸ ਦਿਨ ਉਨ੍ਹਾਂ ਦੀ ਹੱਤਿਆ ਹੋਈ ਸੀ। ਰਾਹੁਲ ਗਾਂਧੀ ’ਤੇ ਤਨਜ਼ ਕਰਦਿਆਂ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪਣੇ ਹੀ ਪਾਲੇ ਵਿਚ ਗੋਲ ਕਰਨ ਦਾ ਹੁਨਰ’ ਮਾਂ ਤੋਂ ਹੀ ਵਿਰਾਸਤ ਵਿਚ ਮਿਲਿਆ ਹੈ।
ਕੰਗਨਾ ਨੇ ਆਪਣੀ ਅਗਲੀ ਪੋਸਟ ਵਿਚ ਮੇਨਕਾ ਗਾਂਧੀ ਦੇ ਗਾਂਧੀ ਪਰਿਵਾਰ ਤੋਂ ਵੱਖ ਹੋਣ ਦਾ ਮੁੱਦਾ ਚੁੱਕਿਆ। ਉਨ੍ਹਾਂ ਲਿਖਿਆ ਕਿ ਰਾਜੀਵ ਗਾਂਧੀ ਨੇ ਸੋਨੀਆ ਗਾਂਧੀ ਕੋਲ ਵਾਪਸ ਆਉਣ ਲਈ ਇਕ ਸ਼ਰਤ ਰੱਖੀ ਸੀ ਕਿ ਮੇਨਕਾ ਨੂੰ ਪਰਿਵਾਰ ਤੋਂ ਬਾਹਰ ਜਾਣਾ ਪਵੇਗਾ। ਕੰਗਨਾ ਮੁਤਾਬਕ, ਇਹ ਗੱਲ ਮੇਨਕਾ ਲਈ ਵੀ ਹੈਰਾਨੀਜਨਕ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ, ਇਸੇ ਦੌਰਾਨ ਸੋਨੀਆ ਗਾਂਧੀ ਨੇ ਭਾਰਤ ਵਿਚ 15 ਸਾਲ ਰਹਿਣ ਪਿੱਛੋਂ ਭਾਰਤੀ ਨਾਗਰਿਕਤਾ ਲੈਣ ਦਾ ਫ਼ੈਸਲਾ ਕੀਤਾ ਸੀ। ਕੰਗਨਾ ਨੇ ਮੇਨਕਾ ਗਾਂਧੀ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਅਤੇ ਇੰਦਰਾ ਗਾਂਧੀ, ਦੋਵੇਂ ਕਿਸੇ ਤੀਜੇ ਵਿਅਕਤੀ ਕਾਰਨ ਦੁੱਖ ਝੱਲ ਰਹੀਆਂ ਸਨ। ਕੰਗਨਾ ਨੇ ਸਵਾਲ ਕੀਤਾ ਕਿ ਆਖ਼ਰ ਉਹ ਤੀਜਾ ਵਿਅਕਤੀ ਕੌਣ ਸੀ?
ਕੰਗਨਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ 22 ਸਾਲ ਦੀ ਵਿਧਵਾ ਮੇਨਕਾ ਨੂੰ ਘਰ ਛੱਡਣ ਲਈ ਕਹਿ ਦਿੱਤਾ ਗਿਆ ਸੀ। ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ਵਿਚ ਇਸ ਦੀ ਵਜ੍ਹਾ ਮੇਨਕਾ ਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਦੋਸਤੀ ਦੱਸੀ ਹੈ। ਕੰਗਨਾ ਨੇ ਇਸ ਦਲੀਲ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਭ ਜਾਣਦੇ ਹਨ ਕਿ ਰਾਜੀਵ ਗਾਂਧੀ ਸਿਆਸਤ ਵਿਚ ਆਉਣ ਦੇ ਇੱਛੁਕ ਨਹੀਂ ਸਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਮੇਨਕਾ ਨੂੰ ਪਰਿਵਾਰ ਤੋਂ ਬਾਹਰ ਕਰਨ ਪਿੱਛੇ ਆਖ਼ਰ ਕਿਸ ਦੀ ਇੱਛਾ ਸੀ?
ਸਵਿਸ ਬੈਂਕ ਖਾਤਿਆਂ ਬਾਰੇ ਲਾਏ ਦੋਸ਼
ਕੰਗਨਾ ਨੇ ਆਪਣੀ ਪੋਸਟ ਵਿਚ ਸੋਨੀਆ ਗਾਂਧੀ ਦੀ ਜਾਇਦਾਦ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਲਿਖਿਆ ਕਿ ਪੂਰੀ ਜ਼ਿੰਦਗੀ ਇਕ ਪੈਸਾ ਵੀ ਕਮਾਏ ਬਿਨਾਂ ਉਹ 1991 ਵਿਚ ਦੁਨੀਆ ਦੀ ਸਭ ਤੋਂ ਅਮੀਰ ਔਰਤ ਕਿਵੇਂ ਬਣ ਗਈ? ਕੰਗਨਾ ਨੇ ਦੋਸ਼ ਲਾਇਆ ਕਿ ਸਵਿਸ ਬੈਂਕ ਖਾਤਿਆਂ ਵਿਚ ਕਥਿਤ ਤੌਰ ’ਤੇ ਉਨ੍ਹਾਂ ਦੇ ਨਾਂ ’ਤੇ ਦੋ ਅਰਬ ਡਾਲਰ ਤੋਂ ਵੱਧ ਦੀ ਰਕਮ ਜਮ੍ਹਾਂ ਸੀ। ਉਨ੍ਹਾਂ ਸਵਾਲ ਕੀਤਾ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਮੌਤ ਤੋਂ ਬਾਅਦ ਸੋਨੀਆ ਨੂੰ ਹਮਦਰਦੀ ਦੀ ਲੋੜ ਵਾਲੀ ਔਰਤ ਵਜੋਂ ਪੇਸ਼ ਕੀਤਾ ਜਾਂਦਾ ਸੀ—ਫਿਰ ਉਹ ਅਚਾਨਕ ਅਰਬਪਤੀ ਕਿਵੇਂ ਬਣ ਗਈ? ਕੰਗਨਾ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਆਤਮਕਥਾ ਵਿਚ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ।