KFC ਤੇ Domino’s ਉੱਤੇ ਵੱਡੀ ਕਾਰਵਾਈ, 9 ਆਊਟਲੈੱਟਾਂ ਦੇ FSSAI ਲਾਇਸੈਂਸ ਮੁਅੱਤਲ; ਰਸੋਈ 'ਚ ਮਿਲੇ ਕਾਕਰੋਚ ਤੇ ਮਿਆਦ ਪੁੱਗਿਆ ਖਾਣਾ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ 'TG SAFE' ਨੇ ਫਾਸਟ ਫੂਡ ਆਊਟਲੈੱਟਾਂ ਅਤੇ ਰੈਸਟੋਰੈਂਟਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ KFC ਅਤੇ Domino’s ਦੇ 26 ਆਊਟਲੈੱਟਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਵਿਭਾਗ ਨੇ 7 KFC ਅਤੇ 2 Domino’s ਆਊਟਲੈੱਟਾਂ ਦੇ FSSAI ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ ਥਾਵਾਂ ’ਤੇ ਕਈ ਗੰਭੀਰ ਕਮੀਆਂ ਸਾਹਮਣੇ ਆਈਆਂ। ਰਸੋਈ ’ਚ ਕਾਕਰੋਚ ਅਤੇ ਮਿਆਦ ਪੁੱਗਿਆ ਖਾਣਾ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
Publish Date: Fri, 13 Nov 2026 04:13 PM (IST)
Updated Date: Fri, 13 Nov 2026 04:14 PM (IST)
ਡਿਜੀਟਲ ਡੈਸਕ, ਹੈਦਰਾਬਾਦ - ਹੈਦਰਾਬਾਦ ’ਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ 'TG SAFE' ਨੇ ਫਾਸਟ ਫੂਡ ਆਊਟਲੈੱਟਾਂ ਅਤੇ ਰੈਸਟੋਰੈਂਟਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ KFC ਅਤੇ Domino’s ਦੇ 26 ਆਊਟਲੈੱਟਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਵਿਭਾਗ ਨੇ 7 KFC ਅਤੇ 2 Domino’s ਆਊਟਲੈੱਟਾਂ ਦੇ FSSAI ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ ਥਾਵਾਂ ’ਤੇ ਕਈ ਗੰਭੀਰ ਕਮੀਆਂ ਸਾਹਮਣੇ ਆਈਆਂ। ਰਸੋਈ ’ਚ ਕਾਕਰੋਚ ਅਤੇ ਮਿਆਦ ਪੁੱਗਿਆ ਖਾਣਾ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
KFC ਅਤੇ Domino’s ਦੇ ਆਊਟਲੈੱਟਾਂ ਦੇ ਲਾਇਸੈਂਸ ਮੁਅੱਤਲ ਅਧਿਕਾਰੀਆਂ ਨੇ ਮਿਆਪੁਰ, ਚਾਰਮਿਨਾਰ, ਬੰਜਾਰਾ ਹਿਲਜ਼, ਸਿੰਧੀ ਕਾਲੋਨੀ, ਮੂਸਾ ਰਾਮਬਾਗ, ਸ਼ਿਲਪਾ ਕਲਾ ਵੇਦਿਕਾ ਅਤੇ ਇਨਆਰਬਿਟ ਮਾਲ ਸਥਿਤ KFC ਆਊਟਲੈੱਟਾਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਸਰਥ ਸਿਟੀ ਮਾਲ ਅਤੇ ਇਨਆਰਬਿਟ ਮਾਲ ਸਥਿਤ Domino’s ਆਊਟਲੈੱਟਾਂ ਦੇ ਲਾਇਸੈਂਸ ਵੀ ਮੁਅੱਤਲ ਕੀਤੇ ਗਏ ਹਨ।
ਇਨ੍ਹਾਂ ਆਊਟਲੈੱਟਾਂ ਦੀ ਜਾਂਚ ਦੌਰਾਨ ਰਸੋਈ ’ਚ ਕਾਕਰੋਚ, ਚੂਹਿਆਂ ਦੀਆਂ ਬਿੱਠਾਂ ਅਤੇ ਮਿਆਦ ਪੁੱਗ ਚੁੱਕਾ ਖਾਣਾ ਮਿਲਿਆ। ਇਸ ਤੋਂ ਇਲਾਵਾ ਖਾਣਾ ਪਕਾਉਣ ਲਈ ਵਰਤੇ ਗਏ ਤੇਲ ਨੂੰ ਸਾਫ਼ ਕਰਨ ਵਾਸਤੇ ਬਿਨਾਂ ਮਨਜ਼ੂਰੀ ਵਾਲੇ ਰਸਾਇਣਾਂ ਦੀ ਵਰਤੋਂ ਵੀ ਸਾਹਮਣੇ ਆਈ।
ਅਧਿਕਾਰੀਆਂ ਨੇ 52 ਕਿਲੋ ਸਿੰਥੈਟਿਕ ਮੈਗਨੀਸ਼ੀਅਮ ਸਿਲੀਕੇਟ ਜ਼ਬਤ ਕੀਤਾ ਅਤੇ ਖਾਣ-ਪੀਣ ਦੀਆਂ ਵਸਤਾਂ ਦੇ 20 ਨਮੂਨੇ ਵੀ ਲਏ। ਜਿਨ੍ਹਾਂ ਆਊਟਲੈੱਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ਨੂੰ ਤੁਰੰਤ ਆਪਣਾ ਕੰਮਕਾਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
8 ਹੋਰ ਖਾਣ-ਪੀਣ ਵਾਲੀਆਂ ਥਾਵਾਂ ਦੇ ਲਾਇਸੈਂਸ ਵੀ ਮੁਅੱਤਲ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਚਲਾਈ ਗਈ ਇੱਕ ਹੋਰ ਮੁਹਿੰਮ ਦੌਰਾਨ 'ਬਿਰਯਾਨੀ ਬਾਈ ਕਿਲੋ', 'ਕੁਲਚਾ ਕਲਚਰ' ਅਤੇ 'ITC ਆਸ਼ੀਰਵਾਦ ਸੋਲ ਕ੍ਰੀਏਸ਼ਨਜ਼' ਸਮੇਤ 8 ਹੋਰ ਖਾਣ-ਪੀਣ ਵਾਲੀਆਂ ਥਾਵਾਂ ਦੇ ਲਾਇਸੈਂਸ ਵੀ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੁਅੱਤਲ ਕਰ ਦਿੱਤੇ ਗਏ।
TG SAFE ਨੇ ਇਨ੍ਹਾਂ ਆਊਟਲੈੱਟਾਂ ਨੂੰ ਵੀ ਤੁਰੰਤ ਕੰਮਕਾਜ ਬੰਦ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਵਿਗੀ (Swiggy) ਅਤੇ ਜ਼ੋਮੈਟੋ (Zomato) ਨੂੰ ਵੀ ਕਿਹਾ ਜਾਵੇਗਾ ਕਿ ਉਹ ਇਨ੍ਹਾਂ ਮੁਅੱਤਲ ਕੀਤੀਆਂ ਸ਼ਾਖਾਵਾਂ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦੇਣ, ਜਦੋਂ ਤੱਕ ਉਨ੍ਹਾਂ ਦੇ ਲਾਇਸੈਂਸ ਬਹਾਲ ਨਹੀਂ ਹੋ ਜਾਂਦੇ।
ਅਧਿਕਾਰੀ 8 'ਸੁਧਾਰ ਨੋਟਿਸ' ਅਤੇ 5 'ਕਾਰਨ ਦੱਸੋ ਨੋਟਿਸ' ਵੀ ਜਾਰੀ ਕਰਨਗੇ। ਇਸ ਤੋਂ ਬਾਅਦ ਜੁਰਮਾਨਾ ਲਗਾਉਣ ਸਮੇਤ ਅਗਲੀ ਕਾਰਵਾਈ ਕੀਤੀ ਜਾਵੇਗੀ।