- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ ਕੈਲੀਫੋਰਨੀਆ ਦੀ ਨਾਰਦਰਨ ਡਿਸਟ੍ਰਿਕਟ ਕੋਰਟ ਵਿਚ ਦਰਜ ਕੀਤਾ ਗਿਆ ਹੈ। ਵਿਵਾਦ ਦੀ ਸ਼ੁਰੂਆਤ ਐਂਥਰੋਪਿਕ ਦੇ ਸੀਈਓ ਡਾਰਿਓ ਅਮੋਦੇਈ ਦੀ ਉਸ ਜਨਤਕ ਅਪੀਲ ਤੋਂ ਹੋਈ, ਜਿਸ ਵਿਚ ਉਨ੍ਹਾਂ ਨੇ ਅਤਿ-ਅਧੁਨਿਕ ਏਆਈ ਦੇ ਵਿਕਾਸ ਨੂੰ ਕੰਟਰੋਲ ਰਫ਼ਤਾਰ ਨਾਲ ਅੱਗੇ ਵਧਾਉਣ ਅਤੇ ਸੁਰੱਖਿਆ ਮਾਪਦੰਡਾਂ ਲਈ ਉਦਯੋਗ ਵਿਚ ਤਾਲਮੇਲ ਦੀ ਗੱਲ ਕੀਤੀ ਸੀ। ਓਪਨਏਆਈ ਦੇ ਸੀਈਓ ਸੈਮ ਆਲਟਮੈਨ, ਸਪੇਸਐਕਸਏਆਈ ਦੇ ਮੁਖੀ ਐਲਨ ਮਸਕ ਅਤੇ ਗੂਗਲ ਡੀਪਮਾਈਂਡ ਦੇ ਸਹਿ-ਸੰਸਥਾਪਕ ਡੇਮਿਸ ਹਸਾਬਿਸ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਸੀ।

ਨਵੀਂ ਦਿੱਲੀ (ਏਐੱਨਆਈ) : ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਦੇ ਤੇਜ਼ੀ ਨਾਲ ਵਧ ਰਹੇ ਵਿਕਾਸ ਵਿਚਾਲੇ ਇਸਨੂੰ ਕੁਝ ਸਮੇਂ ਲਈ ਕੰਟਰੋਲ ਰਫ਼ਤਾਰ ਨਾਲ ਅੱਗੇ ਵਧਾਉਣ ਦੀ ਅਪੀਲ ਹੁਣ ਕਾਨੂੰਨੀ ਵਿਵਾਦ ’ਚ ਬਦਲ ਗਈ ਹੈ। ਅਮਰੀਕਾ ਦੀ ਸੰਘੀ ਅਦਾਲਤ ’ਚ ਐਂਥਰੋਪਿਕ, ਓਪਨਏਆਈ, ਸਪੇਸਐੱਕਸਏਆਈ ਅਤੇ ਗੂਗਲ ਖ਼ਿਲਾਫ਼ ਐਂਟੀਟ੍ਰਸਟ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ’ਚ ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਦੇ ਮੁਖੀਆਂ ਨੇ ਏਆਈ ਵਿਕਾਸ ਦੀ ਰਫ਼ਤਾਰ ਨੂੰ ਸੀਮਿਤ ਕਰਨ ਲਈ ਆਪਸੀ ਸਹਿਮਤੀ ਜਤਾ ਕੇ ਮੁਕਾਬਲੇ ਨੂੰ ਪ੍ਰਭਾਵਿਤ ਕਰਨ ਵਾਲਾ ਸਮਝੌਤਾ ਕੀਤਾ।
ਇਹ ਮਾਮਲਾ ਕੈਲੀਫੋਰਨੀਆ ਦੀ ਨਾਰਦਰਨ ਡਿਸਟ੍ਰਿਕਟ ਕੋਰਟ ਵਿਚ ਦਰਜ ਕੀਤਾ ਗਿਆ ਹੈ। ਵਿਵਾਦ ਦੀ ਸ਼ੁਰੂਆਤ ਐਂਥਰੋਪਿਕ ਦੇ ਸੀਈਓ ਡਾਰਿਓ ਅਮੋਦੇਈ ਦੀ ਉਸ ਜਨਤਕ ਅਪੀਲ ਤੋਂ ਹੋਈ, ਜਿਸ ਵਿਚ ਉਨ੍ਹਾਂ ਨੇ ਅਤਿ-ਅਧੁਨਿਕ ਏਆਈ ਦੇ ਵਿਕਾਸ ਨੂੰ ਕੰਟਰੋਲ ਰਫ਼ਤਾਰ ਨਾਲ ਅੱਗੇ ਵਧਾਉਣ ਅਤੇ ਸੁਰੱਖਿਆ ਮਾਪਦੰਡਾਂ ਲਈ ਉਦਯੋਗ ਵਿਚ ਤਾਲਮੇਲ ਦੀ ਗੱਲ ਕੀਤੀ ਸੀ। ਓਪਨਏਆਈ ਦੇ ਸੀਈਓ ਸੈਮ ਆਲਟਮੈਨ, ਸਪੇਸਐਕਸਏਆਈ ਦੇ ਮੁਖੀ ਐਲਨ ਮਸਕ ਅਤੇ ਗੂਗਲ ਡੀਪਮਾਈਂਡ ਦੇ ਸਹਿ-ਸੰਸਥਾਪਕ ਡੇਮਿਸ ਹਸਾਬਿਸ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਸੀ।
ਮੁੱਦਾ: ਸੁਰੱਖਿਆ ਬਨਾਮ ਮੁਕਾਬਲਾ
ਮੁਕਦਮੇ ’ਚ ਇਸਤਗਾਸਾ ਦਾ ਦੋਸ਼ ਹੈ ਕਿ ਮੁਕਾਬਲੇ ਵਾਲੀਆਂ ਕੰਪਨੀਆਂ ਵਿਚਾਲੇ ਇਸ ਤਰ੍ਹਾਂ ਦਾ ਸਮੂਹਿਕ ਫੈਸਲਾ ਅਮਰੀਕੀ ਸ਼ਰਮਨ ਐਕਟ ਦਾ ਉਲੰਘਣ ਕਰ ਸਕਦਾ ਹੈ। ਇਸਤਗਾਸਾ ਇਸ ਨੂੰ ਸੰਭਾਵਿਤ ਕਲਾਸ-ਐਕਸ਼ਨ ਮਾਮਲੇ ਵਿਚ ਬਦਲਣ ਦੀ ਮੰਗ ਵੀ ਕਰ ਰਹੇ ਹਨ। ਹਾਲਾਂਕਿ, ਮੁਕੱਦਮਾ ਸਿਰਫ਼ ਦੋਸ਼ਾਂ ਦੇ ਪੱਧਰ ’ਤੇ ਹੈ ਅਤੇ ਅਦਾਲਤ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ’ਤੇ ਕੋਈ ਆਖ਼ਰੀ ਨਤੀਜਾ ਨਹੀਂ ਦਿੱਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਏਆਈ ਕੰਪਨੀਆਂ ਖ਼ੁਦ ਵੀ ਇਸ ਕਾਨੂੰਨੀ ਪੇਚ ਨੂੰ ਲੈ ਕੇ ਚਿੰਤਿਤ ਰਹੀਆਂ ਹਨ। ਓਪਨਏਆਈ ਨੇ ਹਾਲ ਹੀ ਵਿਚ ਅਮਰੀਕੀ ਸੰਸਦ ਮੈਂਬਰਾਂ ਤੋਂ ਇਹ ਸਾਫ਼ ਕਰਨ ਦੀ ਮੰਗ ਕੀਤੀ ਸੀ ਕਿ ਸੁਰੱਖਿਆ ਲਈ ਉਦਯੋਗ-ਵਿਆਪੀ ਤਾਲਮੇਲ ਐਂਟੀਟ੍ਰਸਟ ਕਾਨੂੰਨ ਦੇ ਦਾਇਰੇ ਵਿਚ ਆਵੇਗਾ ਜਾਂ ਨਹੀਂ।
ਆਲਟਮੈਨ ਯੂਐੱਨ ਸੁਰੱਖਿਆ ਕੌਂਸਲ ’ਚ ਰੱਖਣਗੇ ਗੱਲ
ਏਆਈ ਦੀ ਸੰਭਾਵਿਤ ਦੁਰਵਰਤੋਂ ਤੇ ਆਲਮੀ ਸੁਰੱਖਿਆ ਨੂੰ ਲੈ ਕੇ ਚਰਚਾ ਹੁਣ ਸੰਯੁਕਤ ਰਾਸ਼ਟਰ ਤੱਕ ਪਹੁੰਚ ਰਹੀ ਹੈ। ਓਪਨਏਆਈ ਦੇ ਸੀਈਓ ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਖੁੱਲੀ ਮੀਟਿੰਗ ਵਿਚ ਏਆਈ ਤੇ ਆਲਮੀ ਸੁਰੱਖਿਆ ’ਤੇ ਆਪਣੀ ਗੱਲ ਰੱਖਣਗੇ। ਮੀਟਿੰਗ ਵਿਚ ਜ਼ਿੰਮੇਵਾਰ ਵਿਕਾਸ, ਸਾਂਝੇ ਸੁਰੱਖਿਆ ਮਾਪਦੰਡ ਅਤੇ ਆਲਮੀ ਤਾਲਮੇਲ ’ਤੇ ਚਰਚਾ ਹੋਣ ਦੀ ਉਮੀਦ ਹੈ।
ਇਸ ਦੌਰਾਨ, ਐਨਵੀਡੀਆ ਦੇ ਸੀਈਓ ਜੇਨਸਨ ਹੂਆਂਗ ਨੇ ਏਆਈ ਦੇ ਵਿਕਾਸ ਨੂੰ ਹੌਲੀ ਕਰਨ ਦੀ ਲੋੜ ’ਤੇ ਅਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਏਆਈ ਦਾ ਵਿਕਾਸ ਜਿੰਨਾ ਤੇਜ਼ੀ ਨਾਲ ਸੰਭਵ ਹੋ ਸਕੇ, ਹੋਣਾ ਚਾਹੀਦਾ ਹੈ ਅਤੇ 2030 ਤੱਕ ਏਆਈ ਦੇ ਕਾਰਨ ਮਨੁੱਖਤਾ ਦੇ ਖਤਮ ਹੋਣ ਦੇ ਖਦਸ਼ੇ ਨੂੰ ਉਨ੍ਹਾਂ ਨੇ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਫਰ ਫੀਸਦ ਖਦਸ਼ਾ ਹੈ ਕਿ ਏਆਈ ਮਨੁੱਖੀ ਸੱਭਿਆਚਾਰ ’ਤੇ ਹਾਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਏਆਈ ਕੰਪਨੀਆਂ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਨੂੰ ਇਹ ਸ਼ੱਕ ਨਹੀਂ ਹੈ ਕਿ ਅਸੀਂ ਏਆਈ ਨੂੰ ਬੇਲਗਾਮ ਛੱਡ ਦੇਵਾਂਗੇ।