- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਗਰੀ ਦੇ ਲੋਕਾਂ ਨੂੰ ਸਾਫ ਤੇ ਸ਼ੁੱਧ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਪਾਣੀ ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ

ਪ੍ਰਸ਼ਾਸਨਿਕ ਅਧਿਕਾਰੀ ਤਾਂ ਪੁੱਜੇ, ਪਰ ਭੂਰੀ ਵਾਲਿਆਂ ਦੀਆਂ ਗੱਡੀਆਂ ਤੇ ਸੇਵਾਦਾਰਾਂ ਨੇ ਪਹੁੰਚ ਕੇ ਪਾਣੀ ਦਾ ਵਹਾਅ ਰੋਕਣ ਦੀ ਕੀਤੀ ਕੋਸ਼ਿਸ਼
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗੁਰੂ ਨਗਰੀ ਦੇ ਲੋਕਾਂ ਨੂੰ ਸਾਫ ਤੇ ਸ਼ੁੱਧ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਪਾਣੀ ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਪ੍ਰੋਜੈਕਟ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਜੀਟੀ ਰੋਡ ਬਾਈਪਾਸ ਨੇੜੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਹ ਘਟਨਾ ਸਵੇਰੇ 9 ਕੁ ਵਜੇ ਦੇ ਕਰੀਬ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ‘ਪੰਜਾਬੀ ਜਾਗਰਣ’ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਉੱਥੇ ਜਾ ਕੇ ਦੇਖਿਆ ਗਿਆ ਕਿ ਕੋਈ ਵੀ ਵਿਧਾਇਕ ਮੌਕੇ ਤੇ ਮੌਜੂਦ ਨਹੀਂ ਸੀ ਤੇ ਪ੍ਰਸ਼ਾਸਨ ਅਧਿਕਾਰੀ ਵੀ ਦੇਰੀ ਨਾਲ ਪੁੱਜੇ। ਇਸ ਘਟਨਾ ਦੀ ਜਾਣਕਾਰੀ ਡੀਸੀ ਦਲਵਿੰਦਰਜੀਤ ਸਿੰਘ ਨੂੰ ਮਿਲਦਿਆਂ ਹੀ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਐੱਸਡੀਐੱਮ ਅਲਕਾ ਕਾਲੀਆ, ਏਡੀਸੀ ਪਲਵੀ ਮਿਸ਼ਰਾ ਆਦਿ ਅਧਿਕਾਰੀ ਪੁੱਜੇ। ਭਾਂਵੇ ਕਿ ਨਗਰ ਨਿਗਮ ਦੇ ਅਧਿਕਾਰੀ ਬੰਨ ਬੰਨਣ ਲਈ ਪੁੱਜੇ, ਪਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸੇਵਾਦਾਰਾਂ ਨੇ ਸਮਾਜ ਸੇਵੀ ਨੌਜਵਾਨਾਂ ਨਾਲ ਲੈ ਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ। ਪਾਣੀ ਦਾ ਵਹਾਅ ਏਨਾ ਤੇਜ ਸੀ ਕਿ ਫਿਰ ਦੁਬਾਰਾ ਪਾਣੀ ਨੂੰ ਰੋਕਣ ਵਿਚ ਅਸਫਲ ਰਹੇ। ਡੀਸੀ ਦਲਵਿੰਦਰਜੀਤ ਸਿੰਘ 12.30 ਖੁਦ ਪੁਜੇ ਤੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪਾਣੀ ਦੇ ਵਹਾਅ ਨੂੰ ਰੋਕਣ ਲਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਆਪਣਾ ਕੰਮ ਕਰ ਰਿਹਾ ਸਭ ਤੋਂ ਪਹਿਲਾ ਇਹ ਦੇਖੀਏ ਕਿ ਜਿੰਨਾ ਘਰਾਂ ਵਿਚ ਪਾਣੀ ਜਾ ਰਿਹਾ ਹੈ, ਲੋਕਾਂ ਦੀ ਕੀ ਸਥਿਤੀ ਹੈ। ਉਹ ਐੱਸਡੀਐੱਮ ਅਲਕਾ ਕਾਲੀਆ ਦੇ ਨਾਲ ਖੁਦ ਲੋਕਾਂ ਦੇ ਘਰਾਂ ਵਿਚ ਗਏ। 2025 ਵਿਚ ਮਾਝੇ ਵਿਚ ਹੜ੍ਹ ਆਏ ਸਨ ਤਾਂ ਡੀਸੀ ਸਾਕਸ਼ੀ ਸਾਹਨੀ ਨੇ ਮੌਕੇ ਤੇ ਜਾ ਕੇ ਲੋਕਾਂ ਨਾਲ ਪਾਣੀ ਵਿਚ ਵੜ ਕੇ ਲੋਕਾਂ ਦੀ ਮਦਦ ਕੀਤੀ, ਪਰ ਸੁਲਤਾਨਵਿੰਡ ਪਿੰਡ ਦੀ ਨਹਿਰ ਦਾ ਬੰਨ ਟੁੱਟਣ ’ਤੇ ਕੋਈ ਵੀ ਰਾਜਨੀਤਿਕ ਆਗੂ ਇਸ ਕਾਰਜ ਲਈ ਅੱਗੇ ਨਹੀਂ ਆਇਆ। ਰਾਜਨੀਤਿਕ ਆਗੂ ਆਏ ਜਰੂਰ ਸਨ, ਪਰ ਨਹਿਰ ਦੇ ਕੰਢੇ ਘੁੰਮਦੇ ਰਹੇ ਤੇ ਸਿਆਸੀ ਰੋਟੀਆਂ ਸੇਕੀਆਂ। ਸਮਾਜ ਸੇਵੀ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੁਲਤਾਨਵਿੰਡ ਪਿੰਡ ਨੇੜੇ ਨਹਿਰ ਦਾ ਬੰਨ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਚਲਾ ਗਿਆ। ਇਸ ਬਾਰੇ ਪਤਾ ਲੱਗਦਿਆ ਪ੍ਰਸਾਸ਼ਨ ਪੁੱਜਾ, ਪਰ ਕਰਮਚਾਰੀਆਂ ਦੀ ਘਾਟ ਜਰੂਰ ਨਜ਼ਰ ਆਈ। ਇਸ ਘਾਟ ਨੂੰ ਪੂਰਾ ਕਰਨ ਲਈ ਜਿਥੇ ਸਮਾਜ ਸੇਵੀ, ਨੌਜਵਾਨ ਅੱਗੇ ਆਏ, ਉਥੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸੇਵਾਦਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਨਹਿਰੀ ਪਾਣੀ ਲੋਕਾਂ ਤੱਕ ਪੁਹੰਚਾਉਣ ਲਈ ਪਾਇਪਾ ਪਾਈਆਂ ਜਾ ਰਹੀਆਂ ਹਨ, ਸ਼ਹਿਰ ਨਾਮੀ ਕੰਪਨੀ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਦੌਰਾਨ ਨਹਿਰ ਦੇ ਦੋਵਾਂ ਪਾਸੇ ਸੂਏ ਬਣੇ ਹੁੰਦੇ ਸਨ। ਕਿਸਾਨ ਵਾਹੀ ਕਰਨ ਲਈ ਇਨ੍ਹਾਂ ਸੂਇਆ ਤੋਂ ਪਾਣੀ ਲੈ ਕੇ ਖੇਤੀ ਕਰਦੇ ਸਨ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਦੋਵਾਂ ਪਾਸੇ ਭੋਰੇ ਪਾਏ ਜਾਂਦੇ ਸਨ। ਤਕਨੀਕ ਬਦਲੀ ਤੇ ਇੰਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ, ਨਵੀਆਂ ਸੜਕਾਂ ਪੁੱਲ ਬਣ ਗਏ। ਹੁਣ ਨਹਿਰੀ ਪਾਣੀ ਲੋਕਾਂ ਤੱਕ ਪੁਹੰਚਾਉਣ ਲਈ ਕੰਪਨੀ ਕੰਮ ਕਰ ਰਹੀ ਸੀ ਤੇ ਇਸ ਦੌਰਾਨ ਇੰਨ੍ਹਾਂ ਇਸ ਬਾਰੇ ਕੁਝ ਪਤਾ ਨਹੀਂ ਸੀ। ਜੇਕਰ ਇਸ ਬਾਰੇ ਬਰੀਕੀ ਨਾਲ ਇਸ ਤੇ ਕੰਮ ਕੀਤਾ ਜਾਂਦਾ ਤਾਂ ਇਹ ਘਟਨਾ ਨਹੀਂ ਵਾਪਰਨੀ ਸੀ।
ਸਥਾਨਕ ਵਾਸੀ ਪਿੰਦਰ ਕੌਰ ਨੇ ਕਿਹਾ ਕਿ ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਲਾਕੇ ਦੀ ਸਥਿਤੀ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਘਰਾਂ ਵਿਚ ਵੜ ਗਿਆ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਮਾੜੇ ਕੰਮ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਗੰਦਗੀ ਫੈਲ ਰਹੀ ਹੈ ਅਤੇ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ। ਸਥਾਨਕ ਵਾਸੀ ਮਨਦੀਪ ਕੌਰ ਨੇ ਕਿਹਾ ਕਿ ਸਵੇਰੇ 7 ਵਜੇ ਪਾਈਪਲਾਈਨ ਦੇ ਕੰਮ ਵਿਚ ਸਮੱਸਿਆ ਆਈ, ਜਿਸ ਤੋਂ ਬਾਅਦ ਪਾਣੀ ਕਲੋਨੀ ਵਾਸੀਆਂ ਦੇ ਘਰਾਂ ਵਿਚ ਪਹੁੰਚ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਖਾਲੀ ਪਲਾਟ ਡੁੱਬ ਗਏ ਹਨ। ਘਰ ਵਿਚ ਇਕ ਨਵਜੰਮਿਆ ਬੱਚਾ ਹੈ ਅਤੇ ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਸੱਪਾਂ ਅਤੇ ਹੋਰ ਖਤਰਨਾਕ ਜੀਵਾਂ ਦਾ ਖ਼ਤਰਾ ਹੈ। ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਜ਼ਿੰਮੇਵਾਰ ਕੌਣ ਹੈ? ਮਹਿੰਦਰ ਸਿੰਘ ਅਨੁਸਾਰ ਇਲਾਕੇ ਵਿਚ ਹੜ੍ਹ ਵਰਗੀ ਸਥਿਤੀ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਐਲ ਐਂਡ ਟੀ ਕੰਪਨੀ ਨੂੰ ਸੌਂਪਿਆ ਗਿਆ ਸੀ ਅਤੇ ਅਚਾਨਕ ਸਵੇਰੇ 7 ਵਜੇ ਕੰਮ ਦੌਰਾਨ ਨਹਿਰ ਦਾ ਪਾਣੀ ਕਲੋਨੀ ਦੇ ਘਰਾਂ ਵਿਚ ਦਾਖਲ ਹੋ ਗਿਆ। ਸਥਿਤੀ ਅਜਿਹੀ ਸੀ ਕਿ ਤੇਜ਼ ਕਰੰਟ ਕਾਰਨ ਘਰਾਂ ਵਿਚ ਪਾਣੀ ਦਾ ਪੱਧਰ 4-5 ਫੁੱਟ ਤੱਕ ਪਹੁੰਚ ਗਿਆ। ਨੌਂ ਘੰਟੇ ਬਾਅਦ ਵੀ ਸਮੱਸਿਆ ਹੱਲ ਨਹੀਂ ਹੋਈ। ਸਮਾਜਿਕ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਕ ਟੀਮ ਵਹਾਅ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਤੇ ਸਮਾਜ ਸੇਵੀ ਆਗੂਆਂ ਦੀ ਮਦਦ ਨਾਲ ਪਾਣੀ ਦੇ ਵਹਾਅ ਨੂੰ ਇਕ ਪਾਸੇ ਤੋਂ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ ਵੀ ਵਹਾਅ ਰੋਕਣ ਲਈ ਕੋਸ਼ਿਸ਼ ਜਾਰੀ ਹੈ, ਰਾਤ ਤੱਕ ਇਹ ਮੁਕੰਮਲ ਬੰਦ ਹੋ ਜਾਵੇਗਾ। ਪਾਣੀ ਦਾ ਵਹਾਅ ਏਨਾ ਤੇਜ ਸੀ ਕਿ ਰੇਤਾ ਕਾਰੋਬਾਰੀ ਹਰਜੀਤ ਸਿੰਘ ਭਲਵਾਨ ਦੀ ਰੇਤ ਤੇ ਟਰੈਕਟਰ ਟਰਾਲੀ ਵੀ ਪਾਣੀ ਮਾਰ ਹੇਠ ਆ ਗਏ। ਸਾਰੀ ਰੇਤ ਪਾਣੀ ਵਿਚ ਡੁੱਬ ਗਈ। ਹਰਜੀਤ ਸਿੰਘ ਨੇ ਦੱਸਿਆ ਕਿ ਪਾਣੀ ਕਾਰਨ ਉਸ ਦੇ ਕਾਰੋਬਾਰ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਲਈ ਪ੍ਰਸ਼ਾਸਨ ਨੂੰ ਮੁਆਵਜਾ ਦੇਣਾ ਚਾਹੀਦਾ ਹੈ। ਇਸ ਨੁਕਸਾਨ ਕਾਰਨ ਉਨ੍ਹਾਂ ਦੀ ਰੋਜੀ-ਰੋਟੀ ਕਮਾਉਣ ਦਾ ਜਰੀਆ ਪਾਣੀ ਵਿਚ ਵਹਿ ਗਿਆ ਹੈ।