- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਕਰਨ ਸਿੰਘ ਨੇ ਪੋਸਟ ਵਿਚ ਲਿਖਿਆ ਕਿ ਲੰਮੇ ਸਮੇਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਮਿਸਲ ਸ਼ਹੀਦਾਂ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੀ ਕਾਰ ਸੇਵਾ ਦੇ ਚੱਲਦਿਆਂ ਝਲਕੀਆਂ ਨਜ਼ਰ ਆਈਆਂ ਹਨ। ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਤਹਿਤ ਸਮੁੱਚੀ ਇਮਾਰਤ ਦਾ ਨਵੀਨੀਂਕਰਨ ਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿਚ ਸਥਿਤ ਗੁਰਦੁਆਰਾ ਸ਼ਹੀਦ ਬੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਨਵੀਨੀਕਰਨ ਉਸਾਰੀ ਨੂੰ ਫਿਰ ਵਿਵਾਦਾਂ ‘ਚ ਘੇਰ ਲਿਆ ਹੈ। ਜਸਕਰਨ ਸਿੰਘ ਨੇ ਪੋਸਟ ਵਿਚ ਲਿਖਿਆ ਕਿ ਲੰਮੇ ਸਮੇਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਮਿਸਲ ਸ਼ਹੀਦਾਂ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੀ ਕਾਰ ਸੇਵਾ ਦੇ ਚੱਲਦਿਆਂ ਝਲਕੀਆਂ ਨਜ਼ਰ ਆਈਆਂ ਹਨ। ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਤਹਿਤ ਸਮੁੱਚੀ ਇਮਾਰਤ ਦਾ ਨਵੀਨੀਂਕਰਨ ਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਬਾਹਰੀ ਕੰਧਾਂ ਉੱਤੇ ਚਿੱਟਾ ਪੱਥਰ ਲਗਾਇਆ ਗਿਆ ਹੈ ਅਤੇ ਪੱਥਰ ਵਿਚ ਨਕਾਸ਼ੀ ਦੇ ਨਾਲ ਜੜ੍ਹਤਕਾਰੀ ਦਾ ਕੰਮ ਵੀ ਕੀਤਾ ਹੋਇਆ ਜਾਪਦਾ ਹੈ। ਉੱਤੇ ਪੱਥਰ ਦੀਆਂ ਛੋਟੀਆਂ ਗੁਮਟੀਆਂ ਬਣਾਈਆਂ ਹਨ, ਜਿਨ੍ਹਾਂ ਦੀ ਸ਼ਕਲ ਨੂੰ ਲੈ ਕੇ ਪਿੱਛਲੇ ਸਮੇਂ ਵੀ ਵਿਵਾਦ ਵੀ ਹੋਇਆ ਸੀ। ਹੁਣ ਵਾਲੀਆਂ ਗੁਮਟੀਆਂ ਦੀ ਸ਼ਕਲ ਸਿੱਖ ਭਵਨ ਕਲਾ ਨਾਲ ਮੇਲ ਖਾਂਦੀ ਹੈ। ਛੱਜੇ ਦੇ ਅੰਦਰਲੇ ਪਾਸੇ ਜੋ ਨਵੀਂ ਤਕਨੀਕ ਵਾਲੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਉਹ ਇਸ ਭਵਨ ਕਲਾ ਦੇ ਮੇਲ ਦਾ ਕੰਮ ਨਹੀਂ, ਇਸ ਦੀ ਜਗ੍ਹਾ ਪੁਰਾਤਨ ਸ਼ੈਲੀ ਦਾ ਨਕਾਸ਼ੀ ਦਾ ਹੀ ਕੰਮ ਹੋਣਾ ਚਾਹੀਦਾ ਹੈ। ਇਤਿਹਾਸਕ ਗੁਰੂ ਘਰਾਂ ਦੇ ਇਮਾਰਤੀ ਕੰਮ ਵਿਚ ਟਾਈਲਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਦੀ ਜਗ੍ਹਾ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਦਿਓੜੀ ਦੇ ਛੱਜੇ ਉੱਤੇ ਜਿਸ ਤਰ੍ਹਾਂ ਦਾ ਨਕਾਸ਼ੀ ਵਾਲਾ ਕੰਮ ਹੋਇਆ ਹੈ, ਉਹ ਹੀ ਇੱਥੇ ਵੀ ਹੋਣਾ ਚਾਹੀਦਾ ਹੈ। ਇਹ ਪ੍ਰਬੰਧਕਾਂ ਦੇ ਧਿਆਨ ਵਿਚ ਲਿਆ ਰਿਹਾ ਹਾਂ। ਇਸ ਪੋਸਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਵੀ ਹਲਚਲ ਵਿਚ ਆ ਗਏ ਹਨ। ਪਿਛਲੀ ਵਾਰ ਗੁਮਟੀਆਂ ਦੇ ਵਿਵਾਦ ਤੋਂ ਬਾਅਦ ਉਹਨਾਂ ਗੁਮਟੀਆਂ ਨੂੰ ਹਟਾਉਣਾ ਪਿਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਇਤਜ਼ਾਰ ‘ਤੇ ਕੀ ਕੰਮ ਹੋਵੇਗਾ। ਇਥੇ ਇਹ ਵੀ ਦਸਣਯੋਗ ਹੈ ਕਿ ਬਹੁਤ ਸਾਰੇ ਗੁਰੂ ਘਰਾਂ ਵਿਚ ਜਿਥੇ ਛੱਤਾਂ, ਕੰਧਾਂ ਅਤੇ ਗੁਮਟੀਆਂ ‘ਤੇ ਟਾਇਲਾਂ ਦਾ ਕੰਮ ਹੋਇਆ ਹੈ, ਇਸ ਸੇਵਾ ‘ਤੇ ਇਤਿਰਾਜ਼ ਕਿਉਂ ਹੋਇਆ ਹੈ।
ਇਸ ਤੋਂ ਪਹਿਲਾਂ ਹਰਨਾਮ ਸਿੰਘ ਖਾਲਸਾ ਨੇ ਨਿਭਾਈਆਂ ਸੀ ਸੇਵਾਵਾਂ
ਇਥੇ ਇਹ ਵੀ ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਅਤੇ ਕੰਪਲੈਕਸ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਯਾਦਗਾਰ ਸ਼ਹੀਦਾਂ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ, ਸ਼ਹੀਦੀ ਗੈਲਰੀ ਆਦਿ ਦੀਆਂ ਸੇਵਾਵਾਂ ਨਿਭਾਈਆਂ ਹਨ।