ਛੇਹਰਟਾ ਸਟੇਸ਼ਨ 'ਚ ਤਲਾਸ਼ੀ ਮੁਹਿੰਮ, ਰੇਲਵੇ ਯਾਰਡ 'ਚ ਪਈ ਬੋਰੀ 'ਚੋਂ 4.50 ਕਿਲੋ ਗਾਂਜਾ ਮਿਲਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਦੇ ਨਿਰਦੇਸ਼ਾਂ ਅਤੇ ਡੀਐਸਪੀ ਅਮਰਿੰਦਰਜੀਤ ਸਿੰਘ ਅਤੇ ਥਾਣਾ ਇੰਚਾਰਜ ਸ਼ਾਮ ਸੁੰਦਰ ਸ਼ਰਮਾ ਦੀਆਂ ਹਦਾਇਤਾਂ 'ਤੇ
Publish Date: Sat, 19 Sep 2026 07:28 PM (IST)
Updated Date: Sat, 19 Sep 2026 07:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਦੇ ਨਿਰਦੇਸ਼ਾਂ ਅਤੇ ਡੀਐਸਪੀ ਅਮਰਿੰਦਰਜੀਤ ਸਿੰਘ ਅਤੇ ਥਾਣਾ ਇੰਚਾਰਜ ਸ਼ਾਮ ਸੁੰਦਰ ਸ਼ਰਮਾ ਦੀਆਂ ਹਦਾਇਤਾਂ ਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਛੇਹਰਟਾ ਸਟੇਸ਼ਨ ਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਤਲਾਸ਼ੀ ਮੁਹਿੰਮ ਚਲਾਈ ਗਈ। ਤਰਨ ਤਾਰਨ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਧਰਮ ਸਿੰਘ ਅਤੇ ਛੇਹਰਟਾ ਪੁਲਿਸ ਚੌਕੀ ਦੇ ਇੰਚਾਰਜ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਚ ਟੀਮ ਜਦੋਂ ਚੈਕਿੰਗ ਕਰਦਿਆਂ ਰੇਲਵੇ ਯਾਰਡ ਚ ਪਹੁੰਚੀ ਤਾਂ ਝਾੜੀਆਂ ਚ ਪਲਾਸਟਿਕ ਦੀ ਬੋਰੀ ਲਾਵਾਰਿਸ ਹਾਲਤ ਚ ਪਈ ਮਿਲੀ ਜਿਸ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਸਬ-ਇੰਸਪੈਕਟਰ ਧਰਮ ਸਿੰਘ ਅਤੇ ਏਐਸਆਈ ਸੁਖਬੀਰ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਬੋਰੀ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਚੋਂ ਸਾਢੇ ਚਾਰ ਕਿਲੋ ਗਾਂਜਾ ਬਰਾਮਦ ਹੋਇਆ। ਫਿਲਹਾਲ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਬੋਰੀ ਨੂੰ ਰੱਖਣ ਵਾਲੇ ਸਮਾਜ ਵਿਰੋਧੀ ਅਨਸਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਏਐਸਆਈ ਪਰਮਜੀਤ ਸਿੰਘ, ਮਨਜੀਤ ਸਿੰਘ, ਆਰਪੀਐਫ ਤੋਂ ਜਸਵੰਤ ਸਿੰਘ, ਸੁਖਚੈਨ ਸਿੰਘ ਮੌਜੂਦ ਸਨ।