ਰਾਮਲੀਲ੍ਹਾ ਗਰਾਊਂਡ ਦੇ ਸਟੇਜ ਦੇ ਸ਼ੈੱਡ ਦੀ ਉਸਾਰੀ ਲਈ ਕਾਰਸੇਵਾ ਸ਼ੁਰੂ ਰਾਮਲੀਲਾ ਗਰਾਊਂਡ ਦੇ ਸਟੇਜ ਦੇ ਸ਼ੈੱਡ ਦੀ ਉਸਾਰੀ ਲਈ ਕਾਰਸੇਵਾ ਸ਼ੁਰੂ
Publish Date: Sat, 19 Sep 2026 08:16 PM (IST)
Updated Date: Sun, 20 Sep 2026 04:09 AM (IST)
ਫੋਟੋ ਕੈਪਸ਼ਨ : ਮਟੌਰ ਮੰਦਰ ਵਿਚ ਕਾਰਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਪੰਡਿਤ ਪੂਜਾ ਕਰਦੇ ਹੋਏ। 38ਪੀ ਫੋਟੋ ਕੈਪਸ਼ਨ : ਕਾਰਸੇਵਾ ’ਚ ਹਿੱਸਾ ਲੈਣ ਪਹੁੰਚੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦਾ ਤਿਲਕ ਲਾਉਂਦੇ ਹੋਏ ਪੰਡਿਤ। 39ਪੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸ੍ਰੀ ਸੱਤਿਆ ਨਾਰਾਇਣ ਮੰਦਰ ਸੈਕਟਰ-70 (ਮਟੌਰ) ਵਿਖੇ ਰਾਮਲੀਲਾ ਗਰਾਊਂਡ ਦੇ ਸਟੇਜ ਦੇ ਸ਼ੈੱਡ ਦੀ ਉਸਾਰੀ ਲਈ ਕਾਰਸੇਵਾ ਦਾ ਕੰਮ ਸ਼ੁਰੂ ਹੋ ਗਿਆ ਹੈ। ਲੈਂਟਰ ਪਾਉਣ ਦਾ ਕੰਮ ਸ਼ੁਰੂਆਤ ਤੋਂ ਪਹਿਲਾਂ ਪੰਡਿਤ ਓਮ ਪ੍ਰਕਾਸ਼ ਨਟਿਆਲ ਨੇ ਵਿਧੀ-ਵਿਧਾਨ ਅਨੁਸਾਰ ਪੂਜਾ ਕਰਵਾਈ ਗਈ ਤੇ ਸਮੂਹ ਸੰਗਤ ਦੀ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਅਤੇ ਕੌਂਸਲਰ ਗੁਰਜੀਤ ਮਾਮਾ ਨੇ ਦੱਸਿਆ ਕਿ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਸ ਕੰਮ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ।ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕੌਂਸਲਰ ਗੁਰਜੀਤ ਮਾਮਾ, ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਵਤਸ, ‘ਆਪ’ ਵਲੰਟੀਅਰ ਰਣਦੀਪ ਸਿੰਘ ਬੈਦਵਾਨ, ਸਮਾਜ ਸੇਵੀ ਦਰਸ਼ਨ ਸਿੰਘ ਮਟੌਰ, ਵਰਿੰਦਰ ਵਤਸ, ਜਸਪਾਲ ਸਿੰਘ ਬਿੱਲਾ, ਗੁਰਬਖ਼ਸ਼ ਸਿੰਘ ਬਾਵਾ, ਰਮੇਸ਼ ਵਤਸ, ਠੇਕੇਦਾਰ ਬਾਜਵਾ ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ। ਜਿਨ੍ਹਾਂ ਪੂਜਾ ਤੇ ਕਾਰਸੇਵਾ ’ਚ ਹਿੱਸਾ ਲਿਆ। ਆਗੂਆਂ ਨੇ ਦੱਸਿਆ ਕਿ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਧਾਰਮਿਕ ਅਤੇ ਸਮਾਜਿਕ ਸਥਾਨਾਂ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਨਾ ਸਿਰਫ਼ ਮੰਦਰ ਤੇ ਰਾਮਲੀਲਾ ਗਰਾਊਂਡ ਦੀ ਸਹੂਲਤ ’ਚ ਵਾਧਾ ਹੋਵੇਗਾ, ਸਗੋਂ ਭਵਿੱਖ ’ਚ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਲਈ ਵੀ ਇਕ ਵਧੀਆ ਸਹੂਲਤ ਉਪਲਬਧ ਹੋਵੇਗੀ। ਪਿੰਡ ਵਾਸੀਆਂ ਨੇ ਇਸ ਵਿਕਾਸ ਕਾਰਜ ਲਈ ਐੱਮਪੀ ਕੰਗ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਪਿੰਡ ਮਟੌਰ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਸਹਿਯੋਗ ਮਿਲਦਾ ਰਹੇਗਾ।