- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਠਾਣ ਮਾਜਰਾ ਨੇ ਬਠਿੰਡਾ ਜੇਲ ਵਿੱਚ ਵਾਟਰ ਕੂਲਰ ਲਗਾਉਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜੇਲ ਵਿੱਚ ਸਿਰਫ ਇੱਕ ਵਾਟਰ ਕੂਲਰ ਹੈ ਜਦੋਂ ਕਿ ਜੇਲ ਵਿੱਚ ਕੈਦੀਆਂ ਦੀ ਗਿਣਤੀ 2000 ਤੋਂ ਉੱਪਰ ਹੈ ਜਿਸ ਕਰਕੇ ਕੈਦੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੁੰਦੀ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਹੁਕਮਰਾਨ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਅੱਜ ਪੁੱਛੇ ਗਏ ਸਵਾਲ 'ਤੇ ਸਦਨ ਵਿੱਚ ਸਾਰੇ ਹੱਸ ਪਏ । ਪਠਾਣ ਮਾਜਰਾ ਨੇ ਬਠਿੰਡਾ ਜੇਲ ਵਿੱਚ ਵਾਟਰ ਕੂਲਰ ਲਗਾਉਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜੇਲ ਵਿੱਚ ਸਿਰਫ ਇੱਕ ਵਾਟਰ ਕੂਲਰ ਹੈ ਜਦੋਂ ਕਿ ਜੇਲ ਵਿੱਚ ਕੈਦੀਆਂ ਦੀ ਗਿਣਤੀ 2000 ਤੋਂ ਉੱਪਰ ਹੈ ਜਿਸ ਕਰਕੇ ਕੈਦੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੁੰਦੀ ਹੈ। ਪਠਾਣ ਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਜੇਲ ਵਿੱਚ ਜਾਣ ਦਾ ਤਜਰਬਾ ਹੋਇਆ ਹੈ, ਪਰ ਹੁਣ ਤਾਂ ਕਈ ਜਣੇ ਜੇਲ ਜਾ ਚੁੱਕੇ ਹਨ ਇਹ ਵੀ ਨਹੀਂ ਪਤਾ ਕਿ ਕਦੋਂ ਕਿਸੇ ਨੂੰ ਜੇਲ ਜਾਣਾ ਪੈ ਜਾਵੇ।
ਇਸ ਦੇ ਜਵਾਬ ਵਿੱਚ ਜੇਲ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਸਰਕਾਰ ਸਾਰੀਆਂ ਜੇਲਾਂ ਵਿੱਚ ਵਾਟਰ ਕੁੱਲਰ ਲਗਾਉਣ ਜਾ ਰਹੀ ਹੈ ਬਕਾਇਦਾ ਇਸਦਾ ਟੈਂਡਰ ਹੋ ਚੁੱਕਿਆ ਹੈ। ਡਾਕਟਰ ਰਵਜੋਤ ਸਿੰਘ ਨੇ ਜੇਲਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਹੋਣ ਦੀ ਗੱਲ ਵੀ ਕਹੀ।