ਰਾਜਿੰਦਰ ਸਿੰਘ ਬਰਾੜ ਦੀ ਯਾਦ ’ਚ ਸਕੂਲ ਨੂੰ ਚੈੱਕ ਭੇਟ ਕੀਤਾ ਸਵਰਗੀ ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ
Publish Date: Wed, 05 Aug 2026 04:28 PM (IST)
Updated Date: Wed, 05 Aug 2026 04:28 PM (IST)
ਹੋਣਹਾਰ ਵਿਦਿਆਰੀਆਂ ਦੀ ਭਲਾਈ ’ਤੇ ਖਰਚ ਕੀਤੀ ਜਾਵੇਗੀ ਰਕਮ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਵਿਖੇ ਸਵਰਗੀ ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ਵਿਚ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਲੋਂ ਵਜੀਫ਼ਾ ਪ੍ਰੋਗਰਾਮ ਤਹਿਤ ਸਕੂਲ ਦੇ ਆਰਥਿਕ ਪੱਖੋਂ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਲਈ 52,100 ਰੁਪਏ ਦਾ ਚੈਕ ਪਿ੍ਸੀਪਲ ਕਰਮਜੀਤ ਕੌਰ ਅਤੇ ਸਕੂਲ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਸਮਾਗਮ ਦੌਰਾਨ ਸਵਰਗੀ ਰਾਜਿੰਦਰ ਸਿੰਘ ਬਰਾੜ ਦੇ ਪੁੱਤਰ ਡਾ. ਐਸ.ਪੀ.ਐਸ. ਬਰਾੜ (ਸੇਵਾਮੁਕਤ ਡਾਇਰੈਕਟਰ, ਪਾਮੇਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਅਤੇ ਪੋਤਰੇ ਡਾ. ਅਮਨਪ੍ਰੀਤ ਸਿੰਘ ਬਰਾੜ (ਉਘੇ ਕਾਲਮਨਵੀਸ ਅਤੇ ਨੀਤੀ ਮਾਹਿਰ) ਸਮੇਤ ਪਰਿਵਾਰ ਸ਼ਾਮਿਲ ਹੋਏ। ਇਸ ਮੌਕੇ ਸਰਪੰਚ ਜਲੌਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਤੇਜ ਸਿੰਘ ਢੁੱਡੀ, ਅਧਿਆਪਕ ਮਹਿੰਦਰ ਸਿੰਘ ਤੈ ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਬਰਾੜ ਪਰਿਵਾਰ ਵਲੋਂ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ’ਚ ਪਾਏ ਜਾ ਰਹੇ ਜ਼ਿਕਰਯੋਗ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਰਾੜ ਪਰਿਵਾਰ ਦੇ ਪੁਰਖ਼ਿਆਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਬੁਲਾਰਿਆਂ ਨੇ ਸਵਰਗੀ ਸ. ਰਾਜਿੰਦਰ ਸਿੰਘ ਬਰਾੜ ਦੇ ਸਾਦੇ ਅਤੇ ਨਿਮਰਤਾ ਭਰੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਹ ਮਿੱਠ-ਬੋਲੜੇ ਅਤੇ ਨਿਮਰ ਸੁਭਾਅ ਦੇ ਮਾਲਕ ਸਨ। ਮੰਚ ’ਤੇ ਉਕਤ ਤੋਂ ਇਲਾਵਾ ਮਨਜੀਤ ਸਿੰਘ ਸੰਘਾ, ਸ਼ਿੰਦਾ ਕਟਾਰੀਆ ਅਤੇ ਜਬਰਜੰਗ ਸਿੰਘ ਸ਼ਸ਼ੋਭਿਤ ਸਨ। ਇਸ ਮੌਕੇ ਬੋਲਦਿਆਂ ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਦਿਆਂ ਪੇਸ਼ੇਵਰ ਅਤੇ ਰੁਜਗਾਰ-ਮੁਖੀ ਕੋਰਸਾਂ ਵਿਚ ਦਾਖ਼ਲਾ ਲੈਣ ਦੀ ਪੇ੍ਰਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੂੰ ਸਾਰੀ ਉਮਰ ਇਸ ਗੱਲ ਦਾ ਅਫਸੋਸ ਰਿਹਾ ਕਿ ਉਨ੍ਹਾਂ ਨੇ ਖੁਦ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਇਆ, ਜਿਸ ਸਦਕਾ ਪਰਿਵਾਰ ਦੇ ਸਾਰੇ ਬੱਚੇ ਪੋਸਟ ਗ੍ਰੈਜੂਏਟ ਅਤੇ ਡਾਕਟ੍ਰੇੇਟ ਪੱਧਰ ਤੱਕ ਪੜੇ। ਇਸ ਮੌਕੇ ਸਕੂਲ ਅਧਿਆਪਕਾਂ ਨੇ ਖ਼ਾਸ ਕਰਕੇ ਗਰਮੀ ਦੇ ਦਿਨਾਂ ’ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੀਣ ਵਾਲੇ ਠੰਢੇ ਪਾਣੀ ਵਾਸਤੇ ਫ਼ਰੀਜ਼ਰ ਦੀ ਮੰਗ ਉਠਾਈ, ਜਿਸ ਵਾਸਤੇ ਹਾਜ਼ਰੀਨ ਨੇ ਨਕਦ ਰਾਸ਼ੀ ਮੌਕੇ ’ਤੇ ਹੀ ਸਕੂਲ ਪ੍ਰਬੰਧਕਾਂ ਨੂੰ ਸੌਂਪ ਦਿੱਤੀ। ਅੰਤ ’ਚ ਮਨਜੀਤ ਸਿੰਘ ਸੰਘਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੀਨੀਅਰ ਪੱਤਰਕਾਰ ਗੁਰਭੇਜ ਸਿੰਘ ਚੌਹਾਨ, ਸੁਖਵਿੰਦਰ ਸਿੰਘ ਢੁੱਡੀ, ਲੈਕਚਰਾਰ ਅਮਰਜੀਤ ਕੌਰ, ਬੇਅੰਤ ਕੌਰ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਖੀਵਾ, ਕੰਵਲਜੀਤ ਸਿੰਘ, ਵਿਕਰਮ ਸ਼ਰਮਾ, ਮਨਜੀਤ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਕੌਰ, ਰਾਣੀ ਕੌਰ, ਸਿਮਰਜੀਤ ਕੌਰ, ਮਹਿੰਦਰ ਸਿੰਘ ਸਮੇਤ ਸਕੂਲ ਸਟਾਫ਼, ਸਮੂਹ ਗਰਾਮ ਪੰਚਾਇਤ, ਵਿਦਿਆਰਥੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।