- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਖੋਜ ਤੇ ਨਵੀਨਤਾ ਦੇ ਖੇਤਰ ’ਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਏ ‘ਡੀਬੀਯੂ ਕੋਰ ਰਿਸਰਚ ਐਕਸੀਲੈਂਸ ਐਵਾਰਡ-2026’ ਸਮਾਗਮ ਦੌਰਾਨ ਖੋਜ, ਨਵੀਨਤਾ, ਪੇਟੈਂਟ, ਵਿਗਿਆਨਕ ਤਰੱਕੀ ਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਬੈਂਕ ਆਫ਼ ਇੰਡੀਆ ਦੇ ਫੀਲਡ ਜਨਰਲ ਮੈਨੇਜਰ ਅਨਿਲ ਕੁਮਾਰ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਲੱਦਾਖ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਸੁਰਿੰਦਰ ਕੁਮਾਰ ਮਹਿਤਾ ਨੂੰ ਖੋਜ ਦੇ ਖੇਤਰ ’ਚ ਪਾਏ ਯੋਗਦਾਨ ਬਦਲੇ ‘ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ’ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਦੇਸ਼ ਭਗਤ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਪ੍ਰੋ. ਡਾ. ਅਭਿਜੀਤ ਜੋਸ਼ੀ ਨੂੰ ‘ਉੱਤਮ ਕੌਮਾਂਤਰੀ ਵਿਗਿਆਨੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਖੋਜ ਉੱਤਮਤਾ ਪੁਰਸਕਾਰ, ਵਿਸ਼ੇਸ਼ ਖੋਜਕਰਤਾ ਪੁਰਸਕਾਰ, ਨੌਜਵਾਨ ਵਿਗਿਆਨੀ ਪੁਰਸਕਾਰ, ਪੇਟੈਂਟ ਅਤੇ ਬੌਧਿਕ ਜਾਇਦਾਦ ਅਧਿਕਾਰ ਉੱਤਮਤਾ ਪੁਰਸਕਾਰ, ਉਭਰਦੇ ਨਵੀਨਤਾਕਾਰ ਅਤੇ ਪੀਐਚਡੀ ਖੋਜਾਰਥੀ ਪੁਰਸਕਾਰ ਸਮੇਤ ਵੱਖ-ਵੱਖ ਵਰਗਾਂ ’ਚ ਸਨਮਾਨ ਵੰਡੇ ਗਏ। ਇਸ ਮੌਕੇ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਖੋਜ ਸਿਰਫ਼ ਗਿਆਨ ਦੀ ਸਿਰਜਣਾ ਤੱਕ ਸੀਮਿਤ ਨਹੀਂ, ਸਗੋਂ ਇਹ ਨਵੀਨਤਾ, ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਬੌਧਿਕ ਜਾਇਦਾਦ ਦੇ ਵਿਕਾਸ ਲਈ ਇੱਕ ਪ੍ਰੇਰਕ ਸ਼ਕਤੀ ਹੈ। ਇਸ ਮੌਕੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰਧਾਨ ਪ੍ਰੋ. ਸੰਦੀਪ ਸਿੰਘ, ਵਾਈਸ ਚਾਂਸਲਰ ਪ੍ਰੋ. ਡਾ. ਹਰਸ਼ ਸਦਾਵਰਤੀ ਅਤੇ ਉਪ-ਪ੍ਰਧਾਨ ਪ੍ਰੋ. ਡਾ. ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸਿੱਖਿਆ ਸ਼ਾਸਤਰੀ ਤੇ ਖੋਜਕਰਤਾ ਮੌਜੂਦ ਸਨ।