ਸ੍ਰੀ ਗਣੇਸ਼ ਸੇਵਾ ਸੰਘ ਦੇ ਪੰਡਾਲ ’ਚ ਗੁਰੂ ਕ੍ਰਿਸ਼ਨ ਸ਼ਾਂਤ ਦੇ ਭਜਨਾਂ ’ਤੇ ਭਗਤੀ ’ਚ ਡੁੱਬੇ ਸ਼ਰਧਾਲੂ
ਕਪਿਲ ਜਸੂਜਾ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਗਾਂਧੀ ਨਗਰ ਪਾਰਕ ਵਾਲੀ ਗਲੀ ਵਿੱਚ ਸ੍ਰੀ ਗਣੇਸ਼ ਸੇਵਾ ਸੰਘ ਵੱਲੋਂ ਕਰਵਾਇਆ ਜਾ ਰਿਹਾ ਛੇਵਾਂ ਈਕੋ-ਫ੍ਰੈਂਡਲੀ ਸ੍ਰੀ ਗਣੇਸ਼ ਮਹੋਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸੰਘ ਦੇ ਅਹੁਦੇਦਾਰਾਂ ਹਨੀ ਬਹਿਲ ਅਤੇ ਰਾਕੇਸ਼ ਸੁਖੀਜਾ ਨੇ ਦੱਸਿਆ ਕਿ ਪੰਜਵੇਂ ਦਿਨ ਗਣਪਤੀ ਮਹਾਰਾਜ ਦੀ ਪੂਜਾ-ਅਰਚਨਾ ਲੈਕਚਰਾਰ ਅਸ਼ਵਨੀ ਸਹਿਗਲ, ਨਿਤਿਨ ਗਰੋਵਰ ਅਤੇ ਅੰਕੁਸ਼ ਕਟਾਰੀਆ ਵੱਲੋਂ ਕਰਵਾਈ ਗਈ। ਪੰਡਿਤ ਸਾਗਰ ਨੇ ਪੂਜਾ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੈਕਚਰਾਰ ਰਾਜੇਸ਼ ਸਚਦੇਵਾ, ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ, ਹੈਰੀਟੇਜ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਨਵਦੀਪ ਛਾਬੜਾ ਅਤੇ ਪ੍ਰਿੰਸੀਪਲ ਨੈਂਸੀ ਛਾਬੜਾ, ਬੱਬਰ ਸਵੀਟ ਹਾਊਸ ਦੇ ਸੰਚਾਲਕ ਅਸ਼ਵਨੀ ਬੱਬਰ, ਰਣਬੀਰ ਝੋਰੜ, ਸੁਧੀਰ ਕਾਲੜਾ, ਅਸ਼ੋਕ ਕਾਲੜਾ ਅਤੇ ਦਰਪਣ ਸਚਦੇਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਫ਼ਾਜ਼ਿਲਕਾ ਦੇ ਪ੍ਰਸਿੱਧ ਭਜਨ ਗਾਇਕ ਗੁਰੂ ਕ੍ਰਿਸ਼ਨ ਸ਼ਾਂਤ, ਰਘੁਨੰਦਨ ਸ਼ਰਮਾ, ਬੇਬੀ ਸਾਬੀਆ, ਆਸਥਾ ਗਿਲਹੋਤਰਾ, ਜਸਕਰਨ ਬਹਿਲ, ਆਰਯਨ ਵਰਮਾ, ਸਾਂਚੀ ਗਰੋਵਰ ਅਤੇ ਮਨਜਿੰਦਰ ਤਨੇਜਾ ਮਿਊਜ਼ਿਕਲ ਗਰੁੱਪ ਵੱਲੋਂ ਭਗਵਾਨ ਗਣੇਸ਼ ਦੇ ਭਜਨਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿੱਚ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੈਕਚਰਾਰ ਰਾਜੇਸ਼ ਸਚਦੇਵਾ, ਮਧੂ ਸ਼ਰਮਾ, ਨੈਂਸੀ ਛਾਬੜਾ, ਅਸ਼ਵਨੀ ਬੱਬਰ, ਰਣਬੀਰ ਝੋਰੜ, ਸੁਧੀਰ ਕਾਲੜਾ, ਅਸ਼ੋਕ ਕਾਲੜਾ ਅਤੇ ਦਰਪਣ ਸਚਦੇਵਾ ਨੂੰ ਸ੍ਰੀ ਗਣੇਸ਼ ਸੇਵਾ ਸੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਘ ਦੇ ਸੇਵਾਦਾਰ ਰੋਸ਼ਨ ਲਾਲ ਵਰਮਾ, ਨਰੇਸ਼ ਵਰਮਾ, ਵਿਜੇ ਮਦਾਨ, ਸ਼ੁਭਮ ਵਰਮਾ, ਵਿਸ਼ਾਲ ਸੇਤੀਆ, ਰਿਤੇਸ਼ ਸੇਤੀਆ, ਸਾਜਨ ਗਗਨੇਜਾ, ਆਸ਼ੂ ਕੱਕੜ, ਭੀਮਸੈਨ ਕਟਾਰੀਆ, ਅਸ਼ਵਨੀ ਸਹਿਗਲ, ਰਾਕੇਸ਼ ਖਾਮੀਜਾ, ਸੈਮ ਕਟਾਰੀਆ, ਨਵਲ ਮਨਚੰਦਾ, ਜਰਨੈਲ ਸਿੰਘ, ਨਿਤਿਨ ਗਰੋਵਰ, ਰਾਕੇਸ਼ ਵਰਮਾ, ਸ਼ਿਵਮ ਵਰਮਾ, ਰੋਹਤਾਸ਼ ਵਰਮਾ, ਵਿਕਰਮ ਚੌਹਾਨ, ਅਜੈ ਮੱਕੜ, ਅਸੀਮ ਗੁਲਬਧਰ, ਹਨੀ ਬਹਿਲ, ਅਸ਼ਵਨੀ ਵਰਮਾ, ਰਵੀ ਸ਼ਰਮਾ, ਸੰਦੀਪ, ਸੰਜੇ ਵਰਮਾ, ਅਜੈ ਗਰੋਵਰ, ਪੱਪੂ ਵਰਮਾ, ਵਾਸੂ ਸੁਖੀਜਾ, ਵੰਸ਼ ਸੁਖੀਜਾ, ਪਾਰਸ ਬਹਿਲ, ਜਸਕਰਨ ਬਹਿਲ, ਆਸ਼ਾ ਵਰਮਾ, ਮਨੀਸ਼ਾ ਸੁਖੀਜਾ, ਮਨੀਸ਼ ਵਰਮਾ, ਦੀਪਾਲੀ ਬਹਿਲ, ਸੰਤੋਸ਼ ਰਾਣੀ, ਵਨੀਤਾ ਰਾਣੀ, ਨੀਤੂ ਬਾਲਾ, ਅਰਚਨਾ ਸਹਿਗਲ, ਸੋਨੀਆ ਕਾਲੜਾ, ਜੰਨਤ ਛਾਬੜਾ, ਅਨੂ ਵਰਮਾ, ਰਾਣੀ ਵਰਮਾ, ਦੀਪਿਕਾ ਵਰਮਾ, ਪੂਜਾ ਸੇਠੀਆ, ਅਨੂ ਸੁਖੀਜਾ, ਰੀਆ ਗੁਲਬਧਰ, ਗੁੰਜਾ ਵਰਮਾ, ਅੰਕਿਤਾ, ਸ਼ਮਾ ਸਹਿਗਲ, ਪੂਨਮ ਮੱਕੜ, ਸੁਰਭੀ ਸੇਠੀਆ, ਸੁਨੀਤਾ ਮਦਾਨ, ਕਿੱਟੂ ਕਟਾਰੀਆ, ਚੰਦ ਕਟਾਰੀਆ ਅਤੇ ਸੁਪ੍ਰੀਆ ਗਰੋਵਰ ਸਮੇਤ ਹੋਰ ਸੇਵਾਦਾਰ ਮੌਜੂਦ ਰਹੇ।