ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਸਬੰਧੀ ਕੀਤੀ ਵਿਸ਼ੇਸ਼ ਪ੍ਰੈੱਸ ਕਾਨਫਰੰਸ ਡੇਰਾ ਬਾਬਾ ਨਾਨਕ ’ਚ ਭਾਜਪਾ ਆਗੂਆਂ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਸਬੰਧੀ ਕੀਤੀ ਵਿਸ਼ੇਸ਼ ਪ੍ਰੈਸ ਕਾਨਫਰੰਸ
Publish Date: Sat, 19 Sep 2026 07:26 PM (IST)
Updated Date: Sun, 20 Sep 2026 04:08 AM (IST)
ਸਤਪਾਲ ਜ਼ਖਮੀ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਅੱਜ ਡੇਰਾ ਬਾਬਾ ਨਾਨਕ ਵਿੱਚ ਭਾਜਪਾ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਰੰਧਾਵਾ ਠੇਠਰਕੇ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜਸਦੀਪ ਸਿੰਘ ਰੰਧਾਵਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਨਾਅਰਾ ਦਿੱਤਾ ਗਿਆ ਹੈ, ਨਸ਼ਾ ਮੁਕਤ ਪੰਜਾਬ ਉਹ ਮੁਹਿੰਮ ਮਾਧੋਪੁਰ ਤੋਂ ਸਟਾਰਟ ਹੋਈ ਹੈ ਤੇ ਜੋ 21 ਸਤੰਬਰ ਨੂੰ ਧਿਆਨਪੁਰ ਵਿਖੇ ਸ਼ਾਮ ਨੂੰ ਪਹੁੰਚੇਗੀ ਤੇ ਉਸ ਤੋਂ ਬਾਅਦ 22 ਸਤੰਬਰ ਨੂੰ ਸਵੇਰੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਉਸ ਦੌਰਾਨ ਡੇਰਾ ਬਾਬਾ ਨਾਨਕ ਦੇ ਯੁਵਰਾਜ ਗਾਰਡਨ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸਭਾ ਰੱਖੀ ਗਈ ਹੈ, ਜਿਸ ਵਿੱਚ ਨੈਸ਼ਨਲ ਅਤੇ ਹਲਕੇ ਦੇ ਲੋਕਲ ਲੀਡਰਾਂ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਸਬੰਧੀ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਵੱਖ ਵੱਖ ਭਾਜਪਾ ਆਗੂਆਂ ਵੱਲੋਂ ਅੱਜ ਕੇਂਦਰੀ ਰਾਜ ਮੰਤਰੀ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਜੰਮ ਕੇ ਨਿੰਦਾ ਕੀਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹੁਣ ਪੁੱਠੀ ਗਿਣਤੀ ਸਟਾਰਟ ਹੋ ਗਈ ਹੈ ਤੇ ਉਸੇ ਬੁਕਲਾਹਟ ਕਰਕੇ ਇਹਨਾਂ ਵੱਲੋਂ ਅਜਿਹੀਆਂ ਘਟੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਗੈਂਗਸਟਰਾਂ ਤੇ ਮੁੱਦੇ ’ਤੇ ਬੋਲਦਿਆਂ ਹੋਇਆ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵੱਡੇ ਵੱਡੇ ਗੈਂਗਸਟਰਾਂ ਨੂੰ ਇੱਥੇ ਵੀ ਆਈਪੀ ਸਹੂਲਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਇਥੋਂ ਤੱਕ ਕਿ ਸਰਕਾਰ ਤੇ ਖਰਚੇ ਤੇ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਦੀ ਪੁਸਤਪਨਾਹੀ ਕੀਤੀ ਜਾਂਦੀ ਰਹੀ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਦਾ ਇਹਨਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਇਸ ਲਈ ਹੁਣ 2027 ਵਿੱਚ ਆਉਣ ਵਾਲੀ ਸਰਕਾਰ ਭਾਜਪਾ ਦੀ ਬਣੇਗੀ। ਇਸ ਮੌਕੇ ਭਾਜਪਾ ਆਗੂ ਤੇ ਆੜਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਘਣੀਆਂ, ਭਾਜਪਾ ਆਗੂ ਰਾਜੂ ਪੰਡਤ, ਐਡਵੋਕੇਟ ਰਛਪਾਲ ਸਿੰਘ, ਸੰਤੋਖ ਸਿੰਘ ਠੇਠਰਕੇ, ਬਾਬਾ ਸੁੱਚਾ ਸਿੰਘ ਠੇਠਰਕੇ, ਹਰਪਾਲ ਸਿੰਘ ਫੱਤੂਪੁਰ ਤੇ ਹਰਦੀਪ ਸਿੰਘ ਗੱਜੂ ਗਾਜੀ ,ਕਰਮਜੀਤ ਸਿੰਘ ਸਾਬਕਾ ਸਰਪੰਚ ਠੇਠਰਕੇ, ਭਗਵਾਨ ਸਿੰਘ ਠੇਠਰਕੇ ਆਦਿ ਭਾਜਪਾ ਆਗੂ ਹਾਜ਼ਰ ਸਨ।