- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਸ਼ਮਦੀਦਾਂ ਅਨੁਸਾਰ, ਹਰਨੇਕ ਸਿੰਘ ਉਰਫ਼ ਸੋਨੀ ਪੁੱਤਰ ਸੱਤਪਾਲ ਸਿੰਘ ਉਰਫ਼ ਸੇਵਾ, ਵਾਸੀ ਪਿੰਡ ਅਨੀਹਰ, ਆਪਣਾ ਵਾਹਨ ਦੁਸਾਂਝ ਕਲਾਂ ਵਿਖੇ ਵਿਰਕ ਮੋਟਰ ਗੈਰਾਜ ’ਤੇ ਖੜ੍ਹਾ ਕਰਕੇ ਸਕੂਟਰੀ ਲੈ ਕੇ ਸੜਕ ’ਤੇ ਚੜ੍ਹਿਆ ਹੀ ਸੀ ਕਿ ਮੁਕੰਦਪੁਰ ਵੱਲੋਂ ਆ ਰਹੀ ਸਵਿਫਟ ਕਾਰ ਨੰਬਰ PB-32-Y-7400 ਨਾਲ ਉਸ ਦੀ ਟੱਕਰ ਹੋ ਗਈ।

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਅੱਜ ਕਰੀਬ 11:30 ਵਜੇ ਦੁਸਾਂਝ ਕਲਾਂ ਦੇ ਬਿਜਲੀ ਘਰ ਨੇੜੇ ਇਲੈਕਟ੍ਰਿਕ ਸਕੂਟਰੀ ਅਤੇ ਸਵਿਫਟ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਸਕੂਟਰੀ ਚਾਲਕ ਦੀ ਮੌਤ ਹੋ ਗਈ।
ਚਸ਼ਮਦੀਦਾਂ ਅਨੁਸਾਰ, ਹਰਨੇਕ ਸਿੰਘ ਉਰਫ਼ ਸੋਨੀ ਪੁੱਤਰ ਸੱਤਪਾਲ ਸਿੰਘ ਉਰਫ਼ ਸੇਵਾ, ਵਾਸੀ ਪਿੰਡ ਅਨੀਹਰ, ਆਪਣਾ ਵਾਹਨ ਦੁਸਾਂਝ ਕਲਾਂ ਵਿਖੇ ਵਿਰਕ ਮੋਟਰ ਗੈਰਾਜ ’ਤੇ ਖੜ੍ਹਾ ਕਰਕੇ ਸਕੂਟਰੀ ਲੈ ਕੇ ਸੜਕ ’ਤੇ ਚੜ੍ਹਿਆ ਹੀ ਸੀ ਕਿ ਮੁਕੰਦਪੁਰ ਵੱਲੋਂ ਆ ਰਹੀ ਸਵਿਫਟ ਕਾਰ ਨੰਬਰ PB-32-Y-7400 ਨਾਲ ਉਸ ਦੀ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਸੜਕ ਨਾਲ ਲੱਗਦੇ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਵਿੱਚ ਸਕੂਟਰੀ ਚਾਲਕ ਹਰਨੇਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਵੱਲੋਂ ਉਸ ਨੂੰ ਇਲਾਜ ਲਈ ਫਗਵਾੜਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜੋ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਅਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਏ ਗਏ ਹਨ। ਦੱਸਿਆ ਗਿਆ ਕਿ ਕਾਰ ਸਵਾਰ ਪਿੰਡ ਹਕੀਮਪੁਰ ਦੇ ਵਸਨੀਕ ਸਨ।
ਦੁਸਾਂਝ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।