- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਿਸੜਨ ਕਾਰਨ ਐਕਟਿਵਾ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਦੱਸਿਆ ਕਿ ਬਜ਼ੁਰਗ ਟੱਕਰ ਤੋਂ ਬਾਅਦ ਸੜਕ 'ਤੇ ਡਿੱਗ ਗਏ ਸਨ ਅਤੇ ਉਸ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗੀ। ਚਸ਼ਮਦੀਦਾਂ ਅਨੁਸਾਰ ਬੁਲੇਟ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ। ਹਾਦਸੇ ਵਿੱਚ ਬੁਲੇਟ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਦਕਿ ਐਕਟਿਵਾ ਸਵਾਰ ਬਜ਼ੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ / ਆਲਮਗੀਰ: ਲੁਧਿਆਣਾ -ਮਲੇਰਕੋਟਲਾ ਰੋਡ 'ਤੇ ਬੁੱਧਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਐਕਟਿਵਾ ਨੂੰ ਅੱਗ ਲੱਗ ਗਈ, ਜਦਕਿ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਰਾਹਗੀਰਾਂ ਨੇ ਤੁਰੰਤ ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦ ਰਾਹਗੀਰਾਂ ਦੇ ਮੁਤਾਬਕ ਬੁਲੇਟ ਮੋਟਰਸਾਈਕਲ ਕਾਫ਼ੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਇੱਕ ਅਲਟੋ ਕਾਰ ਡਿਵਾਈਡਰ ਤੋਂ ਯੂ-ਟਰਨ ਲੈਣ ਜਾਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੁਲੇਟ ਸਵਾਰ ਨੇ ਅਚਾਨਕ ਆਪਣਾ ਮੋਟਰਸਾਈਕਲ ਖੱਬੇ ਪਾਸੇ ਮੋੜਿਆ, ਜਿੱਥੇ ਅੱਗੇ ਜਾ ਰਹੇ ਇੱਕ ਬਜ਼ੁਰਗ ਦੀ ਐਕਟਿਵਾ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਕਰੀਬ 20 ਤੋਂ 25 ਫੁੱਟ ਤੱਕ ਸੜਕ 'ਤੇ ਘਿਸੜਦੇ ਹੋਏ ਅੱਗੇ ਨਿਕਲ ਗਏ।
ਘਿਸੜਨ ਕਾਰਨ ਐਕਟਿਵਾ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਦੱਸਿਆ ਕਿ ਬਜ਼ੁਰਗ ਟੱਕਰ ਤੋਂ ਬਾਅਦ ਸੜਕ 'ਤੇ ਡਿੱਗ ਗਏ ਸਨ ਅਤੇ ਉਸ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗੀ। ਚਸ਼ਮਦੀਦਾਂ ਅਨੁਸਾਰ ਬੁਲੇਟ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ। ਹਾਦਸੇ ਵਿੱਚ ਬੁਲੇਟ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਦਕਿ ਐਕਟਿਵਾ ਸਵਾਰ ਬਜ਼ੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਨਜ਼ਦੀਕੀ ਮੈਸ ਪ੍ਰੋਲਾਈਫ ਹਸਪਤਾਲ ਵਿਖੇ ਇਲਾਜ ਲਈ ਭੇਜਿਆ। ਮੁੱਢਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਦੀ ਪਛਾਣ ਬਚਿੱਤਰ ਨਗਰ ਵਾਸੀ ਗੁਰਮੀਤ ਸਿੰਘ ਵਜੋਂ ਹੋਈ ਹੈ, ਜਦਕਿ ਬੁਲੇਟ ਸਵਾਰ ਦੀ ਪਛਾਣ ਜਸ਼ਨ ਪੁੱਤਰ ਲਵਲੀ (ਅਮੁਲ ਕਲਰ ਲੈਬ ਵਾਲੇ), ਵਾਸੀ ਜਨਤਾ ਨਗਰ ਵਜੋਂ ਦੱਸੀ ਜਾ ਰਹੀ ਹੈ।