ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ
Publish Date: Fri, 13 Nov 2026 04:01 PM (IST)
Updated Date: Fri, 13 Nov 2026 04:03 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਗਰਿੱਲ ਕਾਲਜ ਮੁਕੰਦਪੁਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ ਸੰਬੰਧੀ ਕਰਵਾਏ ਜਾ ਰਹੇ ਲੈਕਚਰਾਂ ਦੀ ਲੜੀ ਤਹਿਤ ਗੋਇੰਦਵਾਲ-ਮਾਓ ਸਾਹਿਬ-ਬਿਲਗਾ ਕੋਰੀਡੋਰ ਦੀ ਇਤਿਹਾਸਕ ਮਹੱਤਤਾ ਸੰਬੰਧੀ ਡਾ. ਜੁਗਜੀਤ ਸਿੰਘ ਸੰਘੇੜਾ ਦਾ ਇੱਕ ਵਿਸ਼ੇਸ਼ ਲੈਕਚਰ ਕਰਵਾਇਆ। ਕਾਲਜ ਪ੍ਰਿੰ. ਮਨਜੀਤ ਸਿੰਘ ਨੇ ਆਏ ਹੋਏ ਵਿਦਵਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ। ਡਾ. ਜੁਗਜੀਤ ਸਿੰਘ ਸਮੇਂ-ਸਮੇਂ ਤੇ ਅਮਰਦੀਪ ਕਾਲਜ ਚ ਆਪਣੀ ਹਾਜ਼ਰੀ ਲਗਾਉੰਦੇ ਰਹਿੰਦੇ ਹਨ। ਇਹ ਵਿਸ਼ੇਸ਼ ਲੈਕਚਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ਼ ਸੰਬੰਧਤ ਸੀ। ਉਨ੍ਹਾਂ ਦੱਸਿਆ ਕਿ ਬਿਲਗਾ ਪਿੰਡ ਦਾ ਤੇ ਮਾਓ ਸਾਹਿਬ ਗੁਰਦੁਆਰੇ ਦਾ ਸਿੱਖ ਇਤਿਹਾਸ ਨਾਲ਼ ਬਹੁਤ ਗੂੜਾ ਸੰਬੰਧ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਮਾਓ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਸੀ। ਡਾ. ਜੁਗਜੀਤ ਸਿੰਘ ਅਨੁਸਾਰ ਗੁਰੂ ਜੀ ਦੀ ਬਰਾਤ ਵਿਚ ਹਰ ਧਰਮ ਨਾਲ਼ ਸੰਬੰਧਤ ਸਾਧੂ-ਸੰਤਾਂ ਨੇ ਸ਼ਿਰਕਤ ਕੀਤੀ।। ਉਸ ਅਲੌਕਿਕ ਨਜ਼ਾਰੇ ਦਾ ਇਤਿਹਾਸਕ ਮਹੱਤਵ ਹੈ। ਜਿਸ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਦ੍ਰਿਸ਼ਟੀ ਤੋਂ ਕੀਤਾ।।ਉਨਾਂ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ਼ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਅੰਤ ਵਿਚ ਕਾਲਜ ਪ੍ਰਿੰਸੀਪਲ ਨੇ ਡਾ. ਜੁਗਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਦੀਪ ਕਾਲਜ ਦੇ ਬਾਨੀ ਚੇਅਰਮੈਨ ਗੁਰਚਰਨ ਸਿੰਘ ਸ਼ੇਗਰਿੱਲ, ਕਸ਼ਮੀਰ ਕੌਰ ਸੰਘੇੜਾ, ਡਾ. ਨਿਰਦੋਸ਼ ਕੌਰ, ਡਾ. ਮਨਦੀਪ ਕੌਰ, ਡਾ. ਬਲਜੀਤ ਸਿੰਘ, ਪ੍ਰੋ. ਆਰਿਫ਼ ਮੁਹੰਮਦ, ਪ੍ਰੋ. ਮਨਦੀਪ ਕੁਮਾਰ, ਪ੍ਰੋ. ਗੁਰਜੀਤ ਕੌਰ ਅਤੇ ਪ੍ਰੋ. ਦੀਪਕ ਚੌਟਾਲਾ ਹਾਜ਼ਰ ਸਨ। ਸਟੇਜ਼ ਦਾ ਸੰਚਾਲਨ ਪ੍ਰੋ. ਜਗਵਿੰਦਰ ਸਿੰਘ ਨੇ ਬਾਖ਼ੂਬੀ ਕੀਤਾ।