- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਰਾਗ ਠਾਕੁਰ ਦਾ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਭਰਵਾਂ ਸਵਾਗਤ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,
ਅਨੰਦਪੁਰ ਸਾਹਿਬ: ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਦਾ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਵੱਲੋਂ ਆਪਣੇ ਸਾਥੀਆਂ ਸਮੇਤ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਤਵੰਤੇ ਤੇ ਭਾਜਪਾ ਆਗੂ ਵੀ ਮੌਜੂਦ ਰਹੇ।
ਅਨੁਰਾਗ ਠਾਕੁਰ ਨਾਲ ਮੁਲਾਕਾਤ ਦੌਰਾਨ ਐਡਵੋਕੇਟ ਅਰਵਿੰਦ ਮਿੱਤਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਤੇ ਲੋਕਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ, ਬੁਨਿਆਦੀ ਸਹੂਲਤਾਂ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਅਨੁਰਾਗ ਠਾਕੁਰ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਹਲਕੇ ਤੋਂ ਵਿਧਾਇਕ ਰਣਧੀਰ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅਨੁਰਾਗ ਠਾਕੁਰ ਨੇ ਅਰਵਿੰਦ ਮਿੱਤਲ ਤੇ ਉਨ੍ਹਾਂ ਦੇ ਸਾਥੀਆਂ ਨਾਲ ਮੁਲਾਕਾਤ ਕਰਦਿਆਂ ਇਲਾਕੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਜ਼ਿਕਰਯੋਗ ਹੈ ਕਿ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਸਥਾਨਕ ਆਗੂਆਂ ਤੇ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਤਿਲਕਰਾਜ ਸ਼ਰਮਾ, ਕਲਭੂਸ਼ਣ ਪੁਰੀ ਨੰਗਲ, ਪੰਕਜ ਖੰਨਾ, ਹਰੀਸ਼, ਮਹੰਤ ਲਕਸ਼ਮਣ ਦਾਸ, ਕੈਪਟਨ ਤਰਸੇਮ ਲਾਲ ਮਹਿੰਦਲੀ, ਸੀਤਾ ਰਾਮ ਨਾਰਡ, ਕ੍ਰਿਸ਼ਨ ਲਾਲ ਦੋਲੋਵਾਲ, ਅਮਨ ਸ਼ਰਮਾ, ਕਰਮ ਚੰਦ ਪਹਾੜਪੁਰ, ਗੁਲਜ਼ਾਰੀ ਲਾਲ ਸਮਲਾਹ, ਕੈਪਟਨ ਬਲਵੀਰ ਸਿੰਘ, ਸੰਜੂ ਮਹਿਤਾ, ਰਵੀ ਦੱਤ ਗੋਲਣੀ, ਜੀਤਰਾਮ ਬੇਲਾ ਧਿਆਨੀ, ਪ੍ਰੇਮ ਕੁਮਾਰ ਸੁਖਸਾਲ ਸਮੇਤ ਹੋਰ ਪਤਵੰਤੇ ਤੇ ਸਾਥੀ ਹਾਜ਼ਰ ਸਨ।