- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਦੀਪ ਭਰੂਰ ਵੱਲੋਂ ਬਾਰ -ਬੈਂਚ ਸਬੰਧ ਮਜ਼ਬੂਤ ਕਰਨ ਦਾ ਭਰੋਸਾ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਬਾਰ ਐਸੋਸੀਏਸ਼ਨ ਸੁਨਾਮ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭਰੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੋਣ ਜਿੱਤਣ ਉਪਰੰਤ ਖਾਣੇ ਦੀ ਦਾਅਵਤ ਦਿੱਤੀ ਗਈ। ਚੀਫ਼ ਗੈਸਟ ਦੇ ਤੌਰ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਗੁਰਪ੍ਰਤਾਪ ਸਿੰਘ ਐਡੀਸ਼ਨਲ ਸੈਸ਼ਨ ਜੱਜ, ਬਗੀਚਾ ਸਿੰਘ ਐਡੀਸ਼ਨਲ ਸੈਸ਼ਨ ਜੱਜ, ਜਗਮਿਲਾਪ ਸਿੰਘ ਖੁਸ਼ਦਿਲ , ਏਸੀਜੇ ਐਮ, ਕ੍ਰਿਸ਼ਨਾਨੁਜਾ ਮਿੱਤਲ ਐਡੀਸ਼ਨਲ ਸਿਵਲ ਜੱਜ, ਆਨੰਤਦੀਪ ਸਿੰਘ, ਅਨੂਪਮ ਗੁਪਤਾ, ਸ਼੍ਰੀਮਤੀ ਅਮਨਪ੍ਰੀਤ ਕੌਰ, ਪੁਨੀਤ ਵਰਮਾ ਸਮੇਤ ਸਮੂਹ ਸਿਵਲ ਜੱਜ ਜੂਨੀਅਰ ਡਵੀਜ਼ਨ ਸੁਨਾਮ ਸ਼ਾਮਲ ਹੋਏ। ਐੱਸਡੀਐੱਮ ਗਗਨਦੀਪ ਸਿੰਘ ਤੋਂ ਇਲਾਵਾ ਗੁਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਨੇ ਵੀ ਹਾਜ਼ਰੀ ਲਗਵਾਈ ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਵੱਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ, ਬੁਲਾਰਿਆਂ ਵਿੱਚ ਕ੍ਰਿਸ਼ਨਾਨੁਜਾ ਮਿੱਤਲ, ਸੰਪੂਰਨ ਸਿੰਘ ਛਾਜਲੀ,ਰਵਿੰਦਰ ਭਾਰਦਵਾਜ, ਕ੍ਰਿਸ਼ਨ ਸਿੰਘ ਭੂਟਾਲ, ਗਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਸ਼ਾਮਲ ਹੋਏ । ਐਡਵੋਕੇਟ ਹਰਦੀਪ ਸਿੰਘ ਭਰੂਰ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਬਾਰ ਅਤੇ ਬੈਂਚ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਰੋਸਾ ਦਿੱਤਾ। ਪ੍ਰੋਗਰਾਮ ਵਿੱਚ ਚੋਣ ਕਮੇਟੀ ਮੈਂਬਰ ਕ੍ਰਿਸ਼ਨ ਸਿੰਘ ਭੂਟਾਲ, ਰਿਸ਼ਵਜੀਤ ਸਿੰਘ ਮਾਨ ਸ਼ਾਹੀਆ, ਰਿਸ਼ੀ ਭਗਰੀਆ, ਕਰਨਵੀਰ ਵਸ਼ਿਸ਼ਟ, ਵਰਿੰਦਰ ਸਿੰਘ ਰੰਮੀ ਤੋਂ ਇਲਾਵਾ ਐਡਵੋਕੇਟ ਮਿੱਤ ਸਿੰਘ ਜਨਾਲ, ਐਡਵੋਕੇਟ ਸੁਸ਼ੀਲ ਅੱਤਰੀ,ਐਡਵੋਕੇਟ ਸ਼ੰਕਰ ਪੂਰੀ,ਐਡਵੋਕੇਟ ਵਰਿੰਦਰਪਾਲ ਸਿੰਘ ਬੌਬੀ,ਐਡਵੋਕੇਟ ਸੁਖਵਿੰਦਰ ਸਿੰਘ ਨਹਿਲ, ਐਡਵੋਕੇਟ ਅਮਰਿੰਦਰ ਸਿੰਘ ਸਿੱਧੂ, ਐਡਵੋਕੇਟ ਪ੍ਰਵੀਨ ਜੈਨ, ਐਡਵੋਕੇਟ ਕਮਲ ਸਿੰਗਲਾ, ਐਡਵੋਕੇਟ ਲਾਭ ਰਾਜ, ਐਡਵੋਕੇਟ ਗੋਲਡੀ ਕੁਮਾਰ, ਐਡਵੋਕੇਟ ਵਿਵੇਕ ਸਿੰਗਲਾ, ਐਡਵੋਕੇਟ ਰਣਜੀਤ ਸਿੰਘ ਬਖ਼ਸ਼ੀਵਾਲਾ ਆਦਿ ਹਾਜ਼ਰ ਸਨ। ਬਾਰ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੂਚ,ਮੀਤ ਪ੍ਰਧਾਨ ਕੁਲਵੀਰ ਕੌਰ ਮਾਨ, ਸਕੱਤਰ ਬਿਕਰਮਜੀਤ ਸਿੰਘ ਗੁਰਾਇਆ, ਜੂਆਇੰਟ ਸਕੱਤਰ ਮੋਹਿਤ ਗਰਗ ਸਮੀਰ, ਖਚਾਨਚੀ ਵਿਸ਼ਾਲ ਕੁਮਾਰ ਅਤੇ ਲਾਇਬ੍ਰੇਰੀਅਨ ਈਸ਼ਾ ਅੱਤਰੀ ਹਾਜ਼ਰ ਹੋਏ।ਅਤ ਵਿੱਚ ਪ੍ਰਧਾਨ ਹਰਦੀਪ ਸਿੰਘ ਭਰੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ।