ਨਾਮ ਦਾ ਪਹਿਲਾ ਅੱਖਰ ਖੋਲ੍ਹਦਾ ਹੈ ਦਿਲ ਤੇ ਦਿਮਾਗ਼ ਦੇ ਡੂੰਘੇ ਰਾਜ਼, ਜਾਣੋ Q ਤੋਂ Z ਤਕ ਵਾਲਿਆਂ 'ਚ ਕੀ ਹੁੰਦੀ ਹੈ ਖ਼ਾਸ ਗੱਲ
ਜੋਤਿਸ਼ ਤੇ ਅੰਕ ਸ਼ਾਸਤਰ ਅਨੁਸਾਰ, ਹਰ ਅੱਖਰ ਦੀ ਆਪਣੀ ਇਕ ਵਿਸ਼ੇਸ਼ ਊਰਜਾ ਹੁੰਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਵਿਅਕਤੀ ਦੀ ਸ਼ਖ਼ਸੀਅਤ ਅਤੇ ਭਵਿੱਖ 'ਤੇ ਪੈਂਦਾ ਹੈ। ਅਜਿਹੇ 'ਚ ਆਓ, ਇਸ ਲੇਖ 'ਚ ਤੁਹਾਨੂੰ ਐਸਟਰੋਪਤਰੀ ਦੀ ਅੰਕ ਜੋਤਿਸ਼ੀ ਭਾਨੁਪ੍ਰਿਆ ਮਿਸ਼ਰਾ ਅਨੁਸਾਰ ਦੱਸਦੇ ਹਾਂ ਕਿ Q ਤੋਂ Z ਤੱਕ ਦੇ ਅੱਖਰਾਂ ਨਾਲ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਦੀਆਂ ਕੀ ਖ਼ਾਸੀਅਤਾਂ ਹੁੰਦੀਆਂ ਹਨ।
Publish Date: Fri, 13 Nov 2026 04:25 PM (IST)
Updated Date: Fri, 13 Nov 2026 04:34 PM (IST)
ਧਰਮ ਡੈਸਕ, ਨਵੀਂ ਦਿੱਲੀ : ਨਾਮ ਦਾ ਪਹਿਲਾ ਅੱਖਰ ਸਿਰਫ਼ ਸਾਡੀ ਪਛਾਣ ਹੀ ਨਹੀਂ ਹੁੰਦਾ, ਸਗੋਂ ਇਹ ਸਾਡੇ ਸੁਭਾਅ, ਸੋਚ ਤੇ ਜੀਵਨ-ਜਾਚ ਬਾਰੇ ਵੀ ਕਈ ਡੂੰਘੇ ਰਾਜ਼ ਖੋਲ੍ਹਦਾ ਹੈ। ਜੋਤਿਸ਼ ਤੇ ਅੰਕ ਸ਼ਾਸਤਰ ਅਨੁਸਾਰ ਹਰ ਅੱਖਰ ਦੀ ਆਪਣੀ ਇਕ ਵਿਸ਼ੇਸ਼ ਊਰਜਾ ਹੁੰਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਵਿਅਕਤੀ ਦੀ ਸ਼ਖ਼ਸੀਅਤ ਤੇ ਭਵਿੱਖ 'ਤੇ ਪੈਂਦਾ ਹੈ। ਅਜਿਹੇ 'ਚ ਆਓ ਇਸ ਲੇਖ 'ਚ ਤੁਹਾਨੂੰ ਐਸਟਰੋਪਤਰੀ ਦੀ ਅੰਕ ਜੋਤਿਸ਼ੀ ਭਾਨੁਪ੍ਰਿਆ ਮਿਸ਼ਰਾ ਅਨੁਸਾਰ ਦੱਸਦੇ ਹਾਂ ਕਿ Q ਤੋਂ Z ਤੱਕ ਦੇ ਅੱਖਰਾਂ ਨਾਲ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਦੀਆਂ ਕੀ ਖ਼ਾਸੀਅਤਾਂ ਹੁੰਦੀਆਂ ਹਨ।
Q ਤੋਂ Z ਤਕ ਦੇ ਅੱਖਰਾਂ ਵਾਲੇ ਲੋਕਾਂ ਦਾ ਸੁਭਾਅ
Q ਅੱਖਰ: ਇਸ ਅੱਖਰ ਵਾਲੇ ਲੋਕ ਰਵਾਇਤੀ ਤਰੀਕਿਆਂ ਤੋਂ ਹਟ ਕੇ ਸੋਚਣ ਅਤੇ ਨਵੀਆਂ ਚੀਜ਼ਾਂ ਅਜ਼ਮਾਉਣ 'ਚ ਦਿਲਚਸਪੀ ਰੱਖਦੇ ਹਨ। ਇਹ ਆਪਣੀ ਵਿਲੱਖਣ ਸੋਚ ਅਤੇ ਵਿਚਾਰਾਂ ਰਾਹੀਂ ਸਮਾਜ 'ਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
R ਅੱਖਰ: ਇਸ ਅੱਖਰ ਵਾਲੇ ਲੋਕ ਮਿਹਨਤੀ, ਊਰਜਾਵਾਨ ਅਤੇ ਪ੍ਰਬੰਧਨ ਕਰਨ ਦੀ ਸਮਰੱਥਾ ਰੱਖਣ ਵਾਲੇ ਮੰਨੇ ਜਾਂਦੇ ਹਨ। ਇਹ ਆਪਣੇ ਨਿਰਧਾਰਤ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ।
S ਅੱਖਰ: ਇਸ ਅੱਖਰ ਵਾਲੇ ਲੋਕ ਵੱਡੀਆਂ ਇੱਛਾਵਾਂ ਰੱਖਣ ਵਾਲੇ, ਰਚਨਾਤਮਕ ਤੇ ਆਕਰਸ਼ਕ ਸ਼ਖ਼ਸੀਅਤ ਦੇ ਮਾਲਕ ਮੰਨੇ ਜਾਂਦੇ ਹਨ। ਇਹ ਆਪਣੇ ਵਿਚਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਪ੍ਰਗਟ ਕਰਦੇ ਹਨ ਅਤੇ ਜੀਵਨ 'ਚ ਵਿਸ਼ੇਸ਼ ਪਛਾਣ ਬਣਾਉਣਾ ਚਾਹੁੰਦੇ ਹਨ।
T ਅੱਖਰ: ਇਸ ਅੱਖਰ ਵਾਲੇ ਲੋਕ ਅਨੁਸ਼ਾਸਿਤ, ਧੀਰਜਵਾਨ ਤੇ ਸਹਿਜ ਸੁਭਾਅ ਦੇ ਮੰਨੇ ਜਾਂਦੇ ਹਨ। ਇਹ ਪੂਰੀ ਯੋਜਨਾਬੰਦੀ ਨਾਲ ਕੰਮ ਕਰਨਾ ਪਸੰਦ ਕਰਦੇ ਹਨ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਗੰਭੀਰਤਾ ਨਾਲ ਨਿਭਾਉਂਦੇ ਹਨ।
U ਅੱਖਰ: ਇਸ ਅੱਖਰ ਵਾਲੇ ਲੋਕ ਕਲਪਨਾਸ਼ੀਲ, ਉਤਸ਼ਾਹੀ ਅਤੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਅਤੇ ਜੀਵਨ 'ਚ ਲਗਾਤਾਰ ਅੱਗੇ ਵਧਣ ਦੀ ਇੱਛਾ ਰਹਿੰਦੀ ਹੈ।
V ਅੱਖਰ: ਇਸ ਅੱਖਰ ਵਾਲੇ ਲੋਕ ਦ੍ਰਿੜ੍ਹ ਇਰਾਦੇ ਵਾਲੇ ਅਤੇ ਆਪਣੇ ਟੀਚੇ 'ਤੇ ਪੂਰੀ ਤਰ੍ਹਾਂ ਕੇਂਦਰਿਤ ਰਹਿਣ ਵਾਲੇ ਮੰਨੇ ਜਾਂਦੇ ਹਨ। ਇਹ ਚੁਣੌਤੀਆਂ ਤੋਂ ਘਬਰਾਉਣ ਦੀ ਬਜਾਏ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ।
W ਅੱਖਰ: ਇਸ ਅੱਖਰ ਵਾਲੇ ਲੋਕ ਉਤਸ਼ਾਹੀ, ਮਿਲਣਸਾਰ ਤੇ ਆਜ਼ਾਦ ਖ਼ਿਆਲਾਂ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਨਵੇਂ ਮੌਕੇ ਤਲਾਸ਼ਣਾ ਅਤੇ ਨਵੇਂ ਤਜਰਬਿਆਂ ਤੋਂ ਸਿੱਖਣਾ ਬਹੁਤ ਪਸੰਦ ਹੁੰਦਾ ਹੈ।
X ਅੱਖਰ: ਇਸ ਅੱਖਰ ਵਾਲੇ ਲੋਕ ਆਪਣੀ ਵੱਖਰੀ ਸੋਚ ਤੇ ਵਿਲੱਖਣ ਨਜ਼ਰੀਏ ਲਈ ਜਾਣੇ ਜਾਂਦੇ ਹਨ। ਇਨ੍ਹਾਂ ਨੂੰ ਨਵੇਂ ਵਿਚਾਰਾਂ ਅਤੇ ਵੱਖਰੇ ਤਰੀਕਿਆਂ ਨੂੰ ਜੀਵਨ 'ਚ ਅਜ਼ਮਾਉਣ ਦਾ ਖ਼ਾਸ ਸ਼ੌਕ ਹੁੰਦਾ ਹੈ।
Y ਅੱਖਰ: ਇਸ ਅੱਖਰ ਵਾਲੇ ਲੋਕ ਜਗਿਆਸੂ, ਵਿਚਾਰਸ਼ੀਲ ਤੇ ਆਤਮ-ਵਿਸ਼ਲੇਸ਼ਣ ਕਰਨ ਵਾਲੇ ਮੰਨੇ ਜਾਂਦੇ ਹਨ। ਇਹ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਵੱਖ-ਵੱਖ ਵਿਕਲਪਾਂ ਬਾਰੇ ਡੂੰਘਾਈ ਨਾਲ ਸੋਚਦੇ ਹਨ।
Z ਅੱਖਰ: ਇਸ ਅੱਖਰ ਵਾਲੇ ਲੋਕ ਵੱਡੀਆਂ ਇੱਛਾਵਾਂ ਰੱਖਣ ਵਾਲੇ, ਊਰਜਾਵਾਨ ਤੇ ਦ੍ਰਿੜ੍ਹ ਇਰਾਦੇ ਵਾਲੇ ਮੰਨੇ ਜਾਂਦੇ ਹਨ। ਇਹ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਜੀਵਨ 'ਚ ਕੁਝ ਅਸਾਧਾਰਨ ਕਰਨ ਦੀ ਤੀਬਰ ਇੱਛਾ ਰੱਖਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।