Numerology : ਪਹਿਲੀ ਹੀ ਮੁਲਾਕਾਤ 'ਚ ਦਿਲ ਜਿੱਤ ਲੈਂਦੇ ਹਨ ਇਨ੍ਹਾਂ ਤਰੀਕਾਂ ਨੂੰ ਜਨਮੇ ਲੋਕ, ਗੱਲਾਂ ਤੇ ਅੰਦਾਜ਼ ਨਾਲ ਲੁੱਟ ਲੈਂਦੇ ਹਨ ਹਰ ਮਹਿਫ਼ਲ ਦੀ ਜਾਨ!
ਅੰਕ ਸ਼ਾਸਤਰ ਮੁਤਾਬਕ, ਕੁਝ ਲੋਕਾਂ 'ਚ ਅਜਿਹਾ ਆਕਰਸ਼ਣ ਹੁੰਦਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਇਕ ਵੱਖਰੀ ਛਾਪ ਛੱਡ ਜਾਂਦੇ ਹਨ ਅਤੇ ਪਹਿਲੀ ਹੀ ਮੁਲਾਕਾਤ 'ਚ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਹੁਣ ਇਹ ਜਾਣ ਕੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਮੁਲਾਂਕ ਹਨ, ਜਿਨ੍ਹਾਂ ਵਾਲੇ ਲੋਕਾਂ 'ਚ ਖ਼ਾਸ ਚੁੰਬਕੀ ਆਕਰਸ਼ਣ ਦੇਖਣ ਨੂੰ ਮਿਲਦਾ ਹੈ।
Publish Date: Fri, 13 Nov 2026 03:14 PM (IST)
Updated Date: Fri, 13 Nov 2026 04:49 PM (IST)
ਧਰਮ ਡੈਸਕ, ਨਵੀਂ ਦਿੱਲੀ: ਅੰਕ ਸ਼ਾਸਤਰ 'ਚ ਮੁਲਾਂਕ 1 ਤੋਂ 9 ਤੱਕ ਦੇ ਸਾਰੇ ਅੰਕਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਿਅਕਤੀ ਦੀ ਜਨਮ ਤਰੀਕ ਦੇ ਆਧਾਰ 'ਤੇ ਉਸ ਦਾ ਮੁਲਾਂਕ ਕੱਢਿਆ ਜਾਂਦਾ ਹੈ। ਮੁਲਾਂਕ ਦੀ ਮਦਦ ਨਾਲ ਉਸ ਦੀ ਸ਼ਖ਼ਸੀਅਤ, ਕਰੀਅਰ ਤੇ ਸੁਭਾਅ ਸਮੇਤ ਕਈ ਗੱਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਹਰ ਮੁਲਾਂਕ ਦਾ ਇਕ ਸਵਾਮੀ ਗ੍ਰਹਿ ਹੁੰਦਾ ਹੈ, ਜਿਸ ਦਾ ਵਿਅਕਤੀ 'ਤੇ ਡੂੰਘਾ ਪ੍ਰਭਾਵ ਮੰਨਿਆ ਜਾਂਦਾ ਹੈ।
ਅੰਕ ਸ਼ਾਸਤਰ ਮੁਤਾਬਕ, ਕੁਝ ਲੋਕਾਂ 'ਚ ਅਜਿਹਾ ਆਕਰਸ਼ਣ ਹੁੰਦਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਇਕ ਵੱਖਰੀ ਛਾਪ ਛੱਡ ਜਾਂਦੇ ਹਨ ਅਤੇ ਪਹਿਲੀ ਹੀ ਮੁਲਾਕਾਤ 'ਚ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਹੁਣ ਇਹ ਜਾਣ ਕੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਮੁਲਾਂਕ ਹਨ, ਜਿਨ੍ਹਾਂ ਵਾਲੇ ਲੋਕਾਂ 'ਚ ਖ਼ਾਸ ਚੁੰਬਕੀ ਆਕਰਸ਼ਣ ਦੇਖਣ ਨੂੰ ਮਿਲਦਾ ਹੈ। ਆਓ ਇਸ ਲੇਖ 'ਚ ਇਨ੍ਹਾਂ ਮੁਲਾਂਕਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਆਖ਼ਰ ਕਿਹੜੇ ਹਨ ਉਹ ਮੁਲਾਂਕ?
ਮੁਲਾਂਕ 3
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੁੰਦਾ ਹੈ ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਦੇਵਗੁਰੂ ਬ੍ਰਹਿਸਪਤੀ ਹਨ, ਜਿਨ੍ਹਾਂ ਨੂੰ ਗਿਆਨ, ਬੁੱਧੀ ਤੇ ਅਗਵਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਮੁਲਾਂਕ 3 'ਤੇ ਦੇਵਗੁਰੂ ਬ੍ਰਹਿਸਪਤੀ ਦਾ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਲੋਕਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੁੰਦੀ ਹੈ ਕਿ ਉਹ ਆਪਣੀਆਂ ਗੱਲਾਂ ਤੇ ਸਮਝਦਾਰੀ ਨਾਲ ਸਮਾਜ 'ਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸ ਦੇ ਨਾਲ ਹੀ ਉਹ ਸਾਹਮਣੇ ਵਾਲੇ ਨੂੰ ਬਹੁਤ ਜਲਦੀ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੋਕ ਇਨ੍ਹਾਂ ਦੀ ਸੁਲਝੀ ਹੋਈ ਸ਼ਖ਼ਸੀਅਤ ਤੋਂ ਤੁਰੰਤ ਪ੍ਰਭਾਵਿਤ ਹੋ ਜਾਂਦੇ ਹਨ।
ਮੁਲਾਂਕ 6
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ 'ਤੇ ਸ਼ੁੱਕਰ ਦੇਵ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ, ਕਿਉਂਕਿ ਮੁਲਾਂਕ 6 ਦੇ ਸਵਾਮੀ ਗ੍ਰਹਿ ਸ਼ੁੱਕਰ ਦੇਵ ਹੀ ਹਨ। ਜੋਤਿਸ਼ ਸ਼ਾਸਤਰ ਮੁਤਾਬਕ, ਸ਼ੁੱਕਰ ਗ੍ਰਹਿ ਨੂੰ ਪ੍ਰੇਮ, ਸੁੰਦਰਤਾ, ਕਲਾ ਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ।
ਸ਼ੁੱਕਰ ਦੇਵ ਦੇ ਪ੍ਰਭਾਵ ਕਾਰਨ ਇਹ ਲੋਕ ਬਹੁਤ ਹੀ ਨਰਮ ਸੁਭਾਅ ਅਤੇ ਆਕਰਸ਼ਕ ਸ਼ਖ਼ਸੀਅਤ ਵਾਲੇ ਹੁੰਦੇ ਹਨ। ਇਨ੍ਹਾਂ ਦਾ ਸੁਭਾਅ ਬਹੁਤ ਮਿੱਠਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਦੂਜਿਆਂ ਨੂੰ ਆਪਣਾਪਣ ਮਹਿਸੂਸ ਕਰਵਾਉਣ 'ਚ ਮਾਹਿਰ ਹੁੰਦੇ ਹਨ। ਆਪਣੀ ਗੱਲਬਾਤ ਦੇ ਹੁਨਰ ਨਾਲ ਮੂਲਾਂਕ 6 ਵਾਲੇ ਲੋਕ ਕਿਸੇ ਵੀ ਮਹਿਫ਼ਲ ਦੀ ਜਾਨ ਬਣ ਜਾਂਦੇ ਹਨ। ਜਦੋਂ ਇਨ੍ਹਾਂ ਦੀ ਕਿਸੇ ਨਾਲ ਇਕ ਵਾਰ ਮੁਲਾਕਾਤ ਹੋ ਜਾਂਦੀ ਹੈ ਤਾਂ ਸਾਹਮਣੇ ਵਾਲਾ ਇਨ੍ਹਾਂ ਵੱਲ ਆਕਰਸ਼ਿਤ ਹੋਏ ਬਿਨਾਂ ਨਹੀਂ ਰਹਿ ਪਾਉਂਦਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।