- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਦੂਜਿਆਂ ਦੀ ਖ਼ੁਸ਼ਹਾਲੀ ਦੇਖ ਕੇ ਈਰਖ਼ਾ ਨਹੀਂ ਕਰਦਾ, ਸਗੋਂ ਆਪਣੀਆਂ ਪ੍ਰਾਪਤੀਆਂ ’ਚ ਹੀ ਸੰਤੁਸ਼ਟੀ ਮਹਿਸੂਸ ਕਰਦਾ ਹੈ। ਉਸ ਲਈ ਸਵੇਰ ਦੀ ਪਹਿਲੀ ਕਿਰਨ, ਆਪਣਿਆਂ ਦੇ ਚਿਹਰਿਆਂ ਦੀ ਮੁਸਕਾਨ, ਕਿਸੇ ਲੋੜਵੰਦ ਦੀ ਮਦਦ ਕਰਨਾ ਅਤੇ ਮਨ ਦੀ ਸ਼ਾਂਤੀ ਵੀ ਅਨੰਦ ਦੇ ਅਹਿਮ ਸਰੋਤ ਬਣ ਜਾਂਦੇ ਹਨ। ਅਸਲ ’ਚ ਸੁਖ ਦਾ ਸਬੰਧ ਹਾਲਾਤਾਂ ਨਾਲ ਘੱਟ ਤੇ ਸਾਡੀ ਮਨ ਦੀ ਸਥਿਤੀ ਨਾਲ ਵਧ ਹੁੰਦਾ ਹੈ।

ਮਨੁੱਖ ਦਾ ਜੀਵਨ ਸੁੱਖ ਦੀ ਭਾਲ ’ਚ ਨਿਰੰਤਰ ਗਤੀਸ਼ੀਲ ਰਹਿੰਦਾ ਹੈ। ਕੋਈ ਧਨ-ਦੌਲਤ ’ਚ ਸੁੱਖ ਲੱਭਦਾ ਹੈ, ਕੋਈ ਅਹੁਦੇ ਤੇ ਮਾਣ-ਸਨਮਾਨ ’ਚ, ਤਾਂ ਕੋਈ ਭੌਤਿਕ ਸਹੂਲਤਾਂ ਨੂੰ ਹੀ ਸੁਖ ਦਾ ਆਧਾਰ ਮੰਨ ਲੈਂਦਾ ਹੈ ਪਰ ਅਸਲ ਸੁਖ ਇਨ੍ਹਾਂ ਬਾਹਰੀ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਸਾਡੇ ਨਜ਼ਰੀਏ, ਵਿਚਾਰਾਂ ਤੇ ਅਹਿਸਾਸਾਂ ’ਚ ਸਮੋਇਆ ਹੁੰਦਾ ਹੈ। ਇਸੇ ਸੱਚ ਨੂੰ ਸਮਝਣ ਤੇ ਜੀਵਨ ’ਚ ਅਪਣਾਉਣ ਦੇ ਅਹਿਸਾਸ ਦਾ ਨਾਂ ਹੀ ਸੁਖ ਦੀ ਪ੍ਰਾਪਤੀ। ਇਸ ਦਾ ਅਰਥ ਸਿਰਫ਼ ਸੁਖ ਪ੍ਰਾਪਤ ਕਰਨਾ ਹੀ ਨਹੀਂ, ਸਗੋਂ ਜੀਵਨ ’ਚ ਮਿਲੇ ਸੁਖ ਨੂੰ ਪਛਾਣਨਾ, ਉਸ ਦੀ ਕਦਰ ਕਰਨਾ ਤੇ ਉਸ ਪ੍ਰਤੀ ਸ਼ੁਕਰਗੁਜ਼ਾਰ ਰਹਿਣਾ ਵੀ ਹੈ। ਜਿਸ ਵਿਅਕਤੀ ਅੰਦਰ ਸੁੱਖ ਦਾ ਅਹਿਸਾਸ ਜਾਗ ਪੈਂਦਾ ਹੈ, ਉਹ ਤੰਗੀਆਂ-ਤੁਰਸ਼ੀਆਂ ’ਚ ਵੀ ਸੰਭਾਵਨਾਵਾਂ ਲੱਭ ਲੈਂਦਾ ਹੈ। ਉਹ ਦੂਜਿਆਂ ਦੀ ਖ਼ੁਸ਼ਹਾਲੀ ਦੇਖ ਕੇ ਈਰਖ਼ਾ ਨਹੀਂ ਕਰਦਾ, ਸਗੋਂ ਆਪਣੀਆਂ ਪ੍ਰਾਪਤੀਆਂ ’ਚ ਹੀ ਸੰਤੁਸ਼ਟੀ ਮਹਿਸੂਸ ਕਰਦਾ ਹੈ। ਉਸ ਲਈ ਸਵੇਰ ਦੀ ਪਹਿਲੀ ਕਿਰਨ, ਆਪਣਿਆਂ ਦੇ ਚਿਹਰਿਆਂ ਦੀ ਮੁਸਕਾਨ, ਕਿਸੇ ਲੋੜਵੰਦ ਦੀ ਮਦਦ ਕਰਨਾ ਅਤੇ ਮਨ ਦੀ ਸ਼ਾਂਤੀ ਵੀ ਅਨੰਦ ਦੇ ਅਹਿਮ ਸਰੋਤ ਬਣ ਜਾਂਦੇ ਹਨ। ਅਸਲ ’ਚ ਸੁਖ ਦਾ ਸਬੰਧ ਹਾਲਾਤਾਂ ਨਾਲ ਘੱਟ ਤੇ ਸਾਡੀ ਮਨ ਦੀ ਸਥਿਤੀ ਨਾਲ ਵਧ ਹੁੰਦਾ ਹੈ। ਇਕ ਵਿਅਕਤੀ ਮਹਿਲ ’ਚ ਰਹਿ ਕੇ ਵੀ ਬੇਚੈਨ ਹੋ ਸਕਦਾ ਹੈ, ਜਦਕਿ ਦੂਜਾ ਨਿੱਕੀ ਜਿਹੀ ਝੌਂਪੜੀ ’ਚ ਰਹਿ ਕੇ ਵੀ ਸੰਤੁਸ਼ਟ ਤੇ ਖ਼ੁਸ਼ ਰਹਿ ਸਕਦਾ ਹੈ। ਇਸ ਦਾ ਕਾਰਨ ਸੁਖ ਦੇ ਅਹਿਸਾਸ ਦਾ ਅੰਤਰ ਹੈ। ਇੱਛਾਵਾਂ ਦੀ ਅੰਤਹੀਣ ਦੌੜ ਮਨੁੱਖ ਨੂੰ ਅਸੰਤੁਸ਼ਟੀ ਵੱਲ ਲੈ ਜਾਂਦੀ ਹੈ, ਜਦਕਿ ਸੋਚ-ਸਮਝ ਕੇ ਰੱਖੀਆਂ ਇੱਛਾਵਾਂ, ਸੰਜਮ ਭਰਿਆ ਜੀਵਨ ਤੇ ਸਕਾਰਾਤਮਕ ਸੋਚ ਉਸ ਨੂੰ ਅੰਦਰੂਨੀ ਅਨੰਦ ਪ੍ਰਦਾਨ ਕਰਦੇ ਹਨ। ਸੁਖ ਦਾ ਇਕ ਅਹਿਮ ਪੱਖ ਪਰਉਪਕਾਰ ਵੀ ਹੈ। ਜਦੋਂ ਅਸੀਂ ਕਿਸੇ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਦਾ ਸਾਧਨ ਬਣਦੇ ਹਾਂ, ਤਾਂ ਸਾਡੇ ਅੰਦਰ ਵੀ ਇਕ ਅਜਿਹੀ ਸੰਤੁਸ਼ਟੀ ਪੈਦਾ ਹੁੰਦੀ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਦੂਜਿਆਂ ਦੇ ਦੁੱਖ ’ਚ ਭਾਈਵਾਲ ਬਣਨਾ ਤੇ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕਰਨਾ ਜੀਵਨ ਨੂੰ ਸਾਰਥਕ ਬਣਾਉਂਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸੁੱਖ ਨੂੰ ਸਿਰਫ਼ ਪ੍ਰਾਪਤ ਕਰਨ ਵਾਲੀ ਵਸਤੂ ਨਾ ਸਮਝੀਏ, ਸਗੋਂ ਇਸ ਨੂੰ ਮਹਿਸੂਸ ਕਰਨ ਦੀ ਕਲਾ ਵਿਕਸਿਤ ਕਰੀਏ। ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਦੀ ਕਦਰ ਕਰੀਏ, ਰਿਸ਼ਤਿਆਂ ’ਚ ਸੰਵੇਦਨਸ਼ੀਲਤਾ ਬਣਾਈ ਰੱਖੀਏ ਤੇ ਵਰਤਮਾਨ ਪਲ ਨੂੰ ਸਕਾਰਾਤਮਕ ਸੋਚ ਨਾਲ ਜੀਵੀਏ।
-ਪ੍ਰੋ. ਅਨੰਦਪ੍ਰਕਾਸ਼ ਤ੍ਰਿਪਾਠੀ ‘ਰਤਨੇਸ਼’।