- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
9ਵਾਂ ਹਾਕੀ ਏਸ਼ੀਅਨਜ ਟਰਾਫੀ ਫਾਈਨਲ ਮੁਕਾਬਲਾ ਭਾਰਤ ਅਤੇ ਜਾਪਾਨ ਦਰਮਿਆਨ ਅੱਜ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਇਹ ਚੈਂਪੀਅਨਸ਼ਿਪ ਛੇਵੀਂ ਵਾਰ ਜਿੱਤ ਲਈ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ: 9ਵਾਂ ਹਾਕੀ ਏਸ਼ੀਅਨਜ ਟਰਾਫੀ ਫਾਈਨਲ ਮੁਕਾਬਲਾ ਭਾਰਤ ਅਤੇ ਜਾਪਾਨ ਦਰਮਿਆਨ ਅੱਜ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਇਹ ਚੈਂਪੀਅਨਸ਼ਿਪ ਛੇਵੀਂ ਵਾਰ ਜਿੱਤ ਲਈ ਹੈ। ਮੈਚ ਦੇ ਸ਼ੁਰੂ ਵਿੱਚ ਜਾਪਾਨ ਨੇ ਭਾਰਤ ਖਿਲਾਫ ਪਹਿਲੇ ਤੀਜੇ ਮਿੰਟ ਵਿੱਚ ਹੀ ਜਾਪਾਨ ਦੇ ਕਾਜੂ ਮਾਸ਼ਾਂ ਨੇ ਗੋਲ ਕਰ ਦਿੱਤਾ ਉਸ ਤੋਂ ਬਾਅਦ ਭਾਰਤ ਨੇ ਵੀ ਹਮਲਾਵਰ ਰੁੱਖ ਅਪਣਾਇਆ ਪਰ ਪਹਿਲਾ ਕੁਆਟਰ ਖਤਮ ਹੋਣ ਤੱਕ ਭਾਰਤ ਕੋਈ ਵੀ ਗੋਲ ਨਹੀਂ ਕਰ ਸਕਿਆ ਭਾਰਤ ਵੱਲੋਂ ਲਗਾਤਾਰ ਹਮਲਾਵਰ ਰੁੱਖ ਅਪਣਾਇਆ ਗਿਆ। ਪਰ ਫਿਰ ਵੀ ਹਾਫ ਟਾਈਮ ਤੱਕ ਭਾਰਤ ਕੋਈ ਗੋਲ ਨਹੀਂ ਕਰ ਸਕਿਆ ਅਤੇ ਜਾਪਾਨ 1-0 ਨਾਲ ਅੱਗੇ ਰਿਹਾ ਜਿਸ ਕਾਰਨ ਦਰਸ਼ਕਾਂ ਵਿੱਚ ਮਾਯੂਸੀ ਫੈਲ ਗਈ।
ਇਸ ਤੋਂ ਬਾਅਦ ਭਾਰਤ ਵੱਲੋਂ ਹਮਲਾਵਰ ਰੁੱਖ ਅਪਣਾਉਂਦੇ ਹੋਏ ਤੀਸਰੇ ਕਵਾਰਟਰ ਦੇ ਬਾਰਵੇਂ ਮਿੰਟ ਵਿੱਚ ਸ਼ਿਲਾ ਨੰਦ ਨਾਕਰਾ ਨੇ ਪਨੈਲਟੀ ਕਾਰਨਰ ਰਾਹੀਂ ਗੋਲ ਕਰ ਦਿੱਤਾ ਅਤੇ ਮੁਕਾਬਲਾ 1-1 ਨਾਲ ਬਰਾਬਰ ਹੋ ਗਿਆ ਇਸ ਤੋਂ ਬਾਅਦ
ਭਾਰਤ ਵੱਲੋਂ ਚੌਥੇ ਕੁਆਰਟਰ ਦੇ ਤੀਸਰੇ ਮਿੰਟ ਵਿੱਚ ਦਿਲਪ੍ਰੀਤ ਨੇ ਦੂਸਰਾ ਗੋਲ ਕੀਤਾ ਅਤੇ ਭਾਰਤ ਨੂੰ 2-1 ਲੀਡ ਦਵਾਈ ਇਸ ਤੋਂ ਬਾਅਦ ਭਾਰਤ ਵੱਲੋਂ ਜੁਗਰਾਜ ਸਿੰਘ ਨੇ ਚੌਥੇ ਕੁਆਰਟਰ ਦੇ ਅੱਠਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ ਅਤੇ ਟੀਮ ਨੂੰ 3-1 ਨਾਲ ਲੀਡ ਦਵਾਈ ਭਾਰਤ ਵੱਲੋਂ ਚੌਥੇ ਕੁਆਰਟਰ ਦੇ ਨੌਵੇਂ ਮਿੰਟ ਵਿੱਚ ਸੁਖਜੀਤ ਵੱਲੋਂ ਇੱਕ ਗੋਲ ਹੋਰ ਕਰ ਦਿੱਤਾ ਜਿਸ ਨਾਲ ਭਾਰਤ ਨੇ ਜਾਪਾਨ ਨੂੰ ਹਰਾ ਕੇ ਇਹ ਫਾਈਨਲ ਮੁਕਾਬਲਾ 4-1 ਨਾਲ ਜਿੱਤ ਲਿਆ