- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਵਨ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਤੇਜਿੰਦਰਪਾਲ ਸਿੰਘ ਤੂਰ ਨੂੰ ਦਿੱਤੀ ਗਈ ਸੀ ਅਤੇ ਪਵਨ ਤੋਂ ਪਹਿਲਾਂ ਉਹ ਮਨੂ ਦੇ ਨਾਲ ਨਜ਼ਰ ਆਉਣ ਵਾਲੇ ਸਨ ਪਰ ਕਿੱਟ 'ਚ ਦੇਰੀ ਕਾਰਨ ਤੂਰ ਅਜੇ ਤੱਕ ਜਾਪਾਨ ਨਹੀਂ ਪਹੁੰਚ ਸਕੇ।

ਸਪੋਰਟਸ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਆਈਚੀ-ਨਾਗੋਆ ਵਿੱਚ ਅੱਜ ਏਸ਼ਿਆਈ ਖੇਡਾਂ 2026 ਦੀ ਓਪਨਿੰਗ ਸੈਰੇਮਨੀ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿੱਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਡਾਂ ਦੀ ਅਧਿਕਾਰਤ ਸ਼ੁਰੂਆਤ ਹੋ ਰਹੀ ਹੈ। ਹਾਲਾਂਕਿ, ਖੇਡਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਕੁਝ ਈਵੈਂਟਸ ਦੇ ਮੈਚ ਵੀ ਹੋ ਚੁੱਕੇ ਹਨ। ਓਪਨਿੰਗ ਸੈਰੇਮਨੀ ਵਿੱਚ ਦੋ ਓਲੰਪਿਕ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਕਬੱਡੀ ਖਿਡਾਰੀ ਪਵਨ ਸਹਿਰਾਵਤ ਭਾਰਤੀ ਦਲ ਦੀ ਅਗਵਾਈ ਕਰਨਗੇ। ਪਵਨ ਤੋਂ ਪਹਿਲਾਂ ਤੇਜਿੰਦਰਪਾਲ ਸਿੰਘ ਤੂਰ ਨੂੰ ਮਨੂ ਦੇ ਨਾਲ ਝੰਡਾ-ਬਰਦਾਰ ਬਣਾਇਆ ਗਿਆ ਸੀ ਪਰ ਉਹ ਸਮੇਂ ਸਿਰ ਜਾਪਾਨ ਨਹੀਂ ਪਹੁੰਚ ਸਕਣਗੇ, ਇਸੇ ਕਰਕੇ ਪਵਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਲਗਪਗ 500 ਖਿਡਾਰੀ ਹਿੱਸਾ ਲੈ ਰਹੇ ਹਨ ਜੋ 35 ਖੇਡਾਂ ਵਿੱਚ ਮੈਡਲ ਦੀ ਉਮੀਦ ਬਣ ਕੇ ਉਤਰਨਗੇ। ਭਾਰਤੀ ਖਿਡਾਰੀਆਂ ਦੀ ਕੋਸ਼ਿਸ਼ ਹੋਵੇਗੀ ਕਿ ਚੀਨ ਵਿੱਚ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ਦੀ ਤੁਲਨਾ ਵਿੱਚ ਇਸ ਵਾਰ ਬਿਹਤਰ ਪ੍ਰਦਰਸ਼ਨ ਕੀਤਾ ਜਾਵੇ।
ਸ਼ਾਮ 4:23 ਵਜੇ
ਏਸ਼ਿਅਨ ਗੇਮਜ਼ ਦੀ ਮਸ਼ਾਲ ਜਗੀ
ਏਸ਼ਿਅਨ ਗੇਮਜ਼ ਦੀ ਮਸ਼ਾਲ ਨੂੰ ਐਰੀਨਾ 'ਚ ਲਿਆਂਦਾ ਗਿਆ ਅਤੇ ਫਿਰ ਜਲਾਇਆ ਗਿਆ, ਜਿਸ ਨਾਲ ਅਧਿਕਾਰਤ ਤੌਰ 'ਤੇ ਆਈਚੀ-ਨਾਗੋਆ 2026 ਦੀ ਸ਼ੁਰੂਆਤ ਹੋ ਗਈ। ਹੁਣ ਸਟੇਡੀਅਮ 'ਚ ਸ਼ਾਨਦਾਰ ਵਾਇਲਨ ਪਰਫਾਰਮੈਂਸ ਦੇਖਣ ਨੂੰ ਮਿਲ ਰਹੀ ਹੈ।
ਸ਼ਾਮ 4:13 ਵਜੇ
ਤਸਵੀਰਾਂ ਤੇ ਵੀਡੀਓਜ਼
ਭਾਰਤੀ ਟੀਮ ਦੇ ਪਰੇਡ 'ਚ ਪਹੁੰਚਣ ਦੀਆਂ ਕੁਝ ਖਾਸ ਵੀਡੀਓਜ਼ ਤੇ ਤਸਵੀਰਾਂ 'ਤੇ ਮਾਰੋ ਝਾਤ।
POV : You’re walking out along with our flag bearers at the Opening Cermony. 🥹🥹
The incredible moments as our contingent marches during the Opening Ceremony! As the @asiangames_2026 are officially open, here’s wishing our contingent the very best on a successful games ahead.… pic.twitter.com/Kipe4elYGv
— Team India (@WeAreTeamIndia) September 19, 2026
ਦੁਪਹਿਰ 3:48 ਵਜੇ
ਸ਼ੁਰੂ ਹੋ ਗਈਆਂ ਏਸ਼ਿਅਨ ਖੇਡਾਂ, ਹੋ ਗਿਆ ਐਲਾਨ
ਜਾਪਾਨ ਦੇ ਸਮਰਾਟ ਨਾਰੂਹੀਤੋ ਨੇ 20ਵੀਂਆਂ ਐਸ਼ੀਅਨ ਗੇਮਜ਼ ਦੀ ਸ਼ੁਰੂਆਤ ਦੀ ਘੋਸ਼ਣਾ ਕਰ ਦਿੱਤੀ ਹੈ। ਇਸੇ ਦੇ ਨਾਲ ਹੀ ਇਨ੍ਹਾਂ ਖੇਡਾਂ ਦਾ ਅਧਿਕਾਰਤ ਐਲਾਨ ਹੋ ਗਿਆ ਹੈ।
ਦੁਪਹਿਰ 3:41 ਵਜੇ
ਓਮੂਰਾ ਹਿਦੇਆਕੀ ਨੇ ਕੀਤਾ ਸਾਰਿਆਂ ਦਾ ਸਵਾਗਤ
ਆਈਚੀ ਦੇ ਗਵਰਨਰ ਓਮੂਰਾ ਹਿਦੇਆਕੀ ਨੇ ਦੇਸ਼ਾਂ ਦੀ ਪਰੇਡ ਤੋਂ ਬਾਅਦ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜਾਪਾਨੀ ਭਾਸ਼ਾ ਵਿੱਚ ਭਾਸ਼ਣ ਦਿੱਤਾ।
ਦੁਪਹਿਰ 3:25 ਵਜੇ
ਸਭ ਤੋਂ ਅਖੀਰ 'ਚ ਆਇਆ ਜਾਪਾਨ
ਦੇਸ਼ਾਂ ਦੀ ਪਰੇਡ 'ਚ ਸਭ ਤੋਂ ਅਖੀਰ 'ਚ ਜਾਪਾਨ ਨੇ ਸਟੇਡੀਅਮ 'ਚ ਕਦਮ ਰੱਖਿਆ। ਮੇਜ਼ਬਾਨ ਦੇਸ਼ ਪਰੇਡ 'ਚ ਸਭ ਤੋਂ ਅਖੀਰ 'ਚ ਆਉਂਦਾ ਹੈ ਅਤੇ ਇਸੇ ਕਾਰਨ ਜਾਪਾਨ ਅਖੀਰ 'ਚ ਆਇਆ। ਜਾਪਾਨ ਦੇ ਆਉਂਦਿਆਂ ਹੀ ਪੂਰਾ ਸਟੇਡੀਅਮ ਝੂਮ ਉੱਠਿਆ।
ਦੁਪਹਿਰ 3:25 ਵਜੇ
ਝੰਡੇ ਨਾਲ ਭਾਰਤੀ ਦਲ
ਦੁਪਹਿਰ 2:57:55 PM
ਭਾਰਤੀ ਟੀਮ ਨੇ ਮਾਰੀ ਐਂਟਰੀ
ਭਾਰਤੀ ਦਲ ਹੁਣ ਮੈਦਾਨ ਵਿੱਚ ਦਾਖਲ ਹੋ ਚੁੱਕਾ ਹੈ। ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਅਤੇ ਪਵਨ ਸਹਿਰਾਵਤ ਭਾਰਤੀ ਝੰਡਾ ਫੜੇ ਹੋਇਆ ਹੈ। ਟੀਮ ਇੰਡੀਆ ਦੇ ਖਿਡਾਰੀ ਕਾਲੇ ਰੰਗ ਦੇ ਪਹਿਰਾਵੇ ਵਿੱਚ ਹਨ; ਮਹਿਲਾ ਖਿਡਾਰਨਾਂ ਨੇ ਸਾੜੀਆਂ ਪਾਈਆਂ ਹੋਈਆਂ ਹਨ, ਜਦਕਿ ਪੁਰਸ਼ ਖਿਡਾਰੀ ਸੂਟ ਵਿੱਚ ਹਨ।
ਦੁਪਹਿਰ 2:52 ਵਜੇ
ਦਿਸ ਰਹੀ ਹੈ ਸੱਭਿਆਚਾਰਕ ਝਲਕ
ਹੁਣ ਤੱਕ ਜਿਹੜੇ ਦੇਸ਼ ਆਏ ਹਨ, ਸਾਰਿਆਂ ਨੇ ਆਪਣੇ ਦੇਸ਼ ਦੀ ਸੱਭਿਆਚਾਰਕ ਝਲਕ ਦਿਖਾਈ ਹੈ ਜੋ ਉਨ੍ਹਾਂ ਦੇ ਪਹਿਰਾਵੇ ਤੋਂ ਸਾਫ਼ ਝਲਕਦੀ ਹੈ।
ਦੁਪਹਿਰ 2:50 ਵਜੇ
ਦੇਸ਼ਾਂ ਦੀ ਪਰੇਡ ਸ਼ੁਰੂ
ਜਾਪਾਨ ਦੇ ਰਾਸ਼ਟਰੀ ਗਾਣ ਤੋਂ ਬਾਅਦ ਹੁਣ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੀ ਪਰੇਡ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦਾ ਦਲ ਆਇਆ। ਇੱਥੇ ਅੰਗਰੇਜ਼ੀ ਅਲਫ਼ਾਬੈਟ ਦੇ ਹਿਸਾਬ ਨਾਲ ਦੇਸ਼ਾਂ ਦੀ ਐਂਟਰੀ ਹੁੰਦੀ ਹੈ। ਯਾਨੀ ਇੰਡੀਆ ਦਾ ਨੰਬਰ ਵੀ ਕੁਝ ਹੀ ਦੇਰ 'ਚ ਆਵੇਗਾ।
ਦੁਪਹਿਰ 2:47 ਵਜੇ
ਜਾਪਾਨ ਦਾ ਨੈਸ਼ਨਲ ਐਂਥਮ ਸ਼ੁਰੂ
ਜਾਪਾਨ ਦਾ ਨੈਸ਼ਨਲ ਐਂਥਮ (ਰਾਸ਼ਟਰੀ ਗਾਣ) ਇਸ ਸਮੇਂ ਗਾਇਆ ਜਾ ਰਹਾ ਹੈ। ਜਾਪਾਨ ਨੇ ਇਸ ਓਪਨਿੰਗ ਸੈਰੇਮਨੀ ਦੀ ਸ਼ੁਰੂਆਤ 'ਚ ਹੀ ਆਪਣੇ ਸੱਭਿਆਚਾਰ ਦੀ ਝਲਕ ਦਿਖਾਉਣ ਦੇ ਨਾਲ-ਨਾਲ ਸਾਰਿਆਂ ਨੂੰ ਇੱਕ ਨਾਲ ਮਿਲਜੁਲ ਕੇ ਰਹਿਣ ਦਾ ਸੁਨੇਹਾ ਵੀ ਦੇ ਦਿੱਤਾ ਹੈ।
ਦੁਪਹਿਰ 2:43 ਵਜੇ
ਇਹ ਹੈ ਥੀਮ
ਓਪਨਿੰਗ ਸੈਰੇਮਨੀ ਦੀ ਥੀਮ 'ਹਾਰਮੋਨਿਕ ਹਾਰਟ ਬੀਟ' ਹੈ। ਇਸ ਰਾਹੀਂ ਆਯੋਜਕ ਇਸ ਸਮੇਂ ਪੂਰੀ ਦੁਨੀਆ 'ਚ ਫੈਲੀ ਜੰਗ/ਲੜਾਈ ਦੇ ਵਿਚਕਾਰ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਦੇਣਾ ਚਾਹੁੰਦੇ ਹਨ।
ਦੁਪਹਿਰ 2:41 ਵਜੇ
ਸੈਨਿਕਾਂ ਨਾਲ ਜਾਪਾਨੀ ਝੰਡੇ ਦਾ ਸਵਾਗਤ
ਵਾਇਲਿਨ ਸ਼ੋਅ ਤੋਂ ਬਾਅਦ ਜਾਪਾਨ ਦੇ ਸੱਤ ਸੈਨਿਕ ਆਪਣੇ ਦੇਸ਼ ਦਾ ਝੰਡਾ ਸਟੇਡੀਅਮ ਦੇ ਵਿਚਕਾਰ ਲੈ ਕੇ ਆਏ ਹਨ। ਜਾਪਾਨ ਇਹਨਾਂ ਖੇਡਾਂ ਦਾ ਮੇਜ਼ਬਾਨ ਹੈ। ਇਸ ਤੋਂ ਪਹਿਲਾਂ ਇੱਥੇ ਸਾਲ 2021 'ਚ ਟੋਕੀਓ 'ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਗਈ ਸੀ।
ਦੁਪਹਿਰ 2:39 ਵਜੇ
ਵਾਇਲਿਨ ਸ਼ੋਅ ਤੇ ਡਾਂਸ ਨੇ ਬੰਨ੍ਹਿਆ ਸਮਾਂ
ਇਸ ਸਮੇਂ ਵਾਇਲਿਨ ਸ਼ੋਅ ਨੇ ਸਮਾਂ ਬੰਨ੍ਹ ਦਿੱਤਾ ਹੈ ਅਤੇ ਨਾਲ ਹੀ ਧੁਨ 'ਤੇ ਕਈ ਡਾਂਸਰ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਪੂਰਾ ਸਟੇਡੀਅਮ ਸ਼ਾਂਤ ਹੋ ਕੇ ਇਸ ਪ੍ਰਦਰਸ਼ਨ ਦਾ ਆਨੰਦ ਲੈਂਦਾ ਨਜ਼ਰ ਆ ਰਿਹਾ ਹੈ।
ਦੁਪਹਿਰ 2:37 ਵਜੇ
INI ਬੈਂਡ ਨੇ ਕੀਤੀ ਸ਼ੁਰੂਆਤ
ਜਾਪਾਨ ਦੇ ਮਸ਼ਹੂਰ INI ਬੈਂਡ ਨੇ ਸੈਰੇਮਨੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪੂਰਾ ਮਾਹੌਲ ਰੋਸ਼ਨ ਹੋ ਗਿਆ ਹੈ ਅਤੇ ਇਸ ਬੈਂਡ ਨੇ ਸਾਰਿਆਂ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ।
ਦੁਪਹਿਰ 2:34 ਵਜੇ
ਓਪਨਿੰਗ ਸੈਰੇਮਨੀ ਸ਼ੁਰੂ
ਐਸ਼ੀਅਨ ਗੇਮਜ਼ ਦੀ ਓਪਨਿੰਗ ਸੈਰੇਮਨੀ ਸ਼ੁਰੂ ਹੋ ਗਈ ਹੈ। ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ 'ਚ ਸਾਰੇ ਦਲ ਮੌਜੂਦ ਹਨ ਅਤੇ ਜਾਪਾਨ ਦੇ ਸਮਰਾਟ ਅਤੇ ਸਮਰਾਗਣੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।
ਖਿਡਾਰੀਆਂ ਨੂੰ ਹੋ ਰਹੀ ਹੈ ਪਰੇਸ਼ਾਨੀ
ਇਨ੍ਹਾਂ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਕਈ ਵਿਵਾਦ ਸਾਹਮਣੇ ਆਏ ਹਨ। ਸਭ ਤੋਂ ਵੱਡਾ ਵਿਵਾਦ ਖਿਡਾਰੀਆਂ ਦੇ ਰਹਿਣ ਦੀ ਵਿਵਸਥਾ ਦਾ ਹੈ। ਖਿਡਾਰੀਆਂ ਨੂੰ ਖੇਡ ਪਿੰਡ (ਗੇਮਜ਼ ਅਥਲੀਟ ਵਿਲੇਜ) ਦੀ ਬਜਾਏ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ ਪਰ ਉੱਥੇ ਵੀ ਕਮੀਆਂ ਘੱਟ ਨਹੀਂ ਹਨ। ਘੱਟ ਕਮਰਿਆਂ ਦੀ ਬੁਕਿੰਗ ਤੋਂ ਲੈ ਕੇ ਕਈ ਹੋਟਲਾਂ ਵਿੱਚ ਖਿਡਾਰੀਆਂ ਦੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਤਾਲਮੇਲ ਬਣਾਉਣਾ ਮੁਸ਼ਕਲ ਹੋ ਰਿਹਾ ਹੈ।
ਦੁਪਹਿਰ 1:59 ਵਜੇ
ਈਵੈਂਟਸ ਹੋ ਚੁੱਕੇ ਹਨ ਸ਼ੁਰੂ
ਹਾਲਾਂਕਿ, ਏਸ਼ਿਆਈ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ 'ਚ ਜਗ੍ਹਾ ਵੀ ਬਣਾ ਲਈ ਹੈ, ਜਿੱਥੇ ਐਤਵਾਰ ਨੂੰ ਉਸ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਉੱਥੇ ਹੀ ਟੈਕਬਾਲ 'ਚ ਕਵਿੰਸੀ ਜੋਆਕਿਮ ਡਿਸੂਜ਼ਾ ਸੈਮੀਫਾਈਨਲ 'ਚ ਹਾਰ ਗਈ ਹੈ ਅਤੇ ਹੁਣ ਉਹ ਬ੍ਰੋਂਜ਼ ਮੈਡਲ ਮੈਚ ਖੇਡੇਗੀ। ਸੋਫਟ ਟੈਨਿਸ 'ਚ ਭਾਰਤੀ ਪੁਰਸ਼ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦੁਪਹਿਰ 1:42 ਵਜੇ
ਤੇਜਿੰਦਰ ਦਾ ਕੱਟਿਆ ਪੱਤਾ
ਪਵਨ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਤੇਜਿੰਦਰਪਾਲ ਸਿੰਘ ਤੂਰ ਨੂੰ ਦਿੱਤੀ ਗਈ ਸੀ ਅਤੇ ਪਵਨ ਤੋਂ ਪਹਿਲਾਂ ਉਹ ਮਨੂ ਦੇ ਨਾਲ ਨਜ਼ਰ ਆਉਣ ਵਾਲੇ ਸਨ ਪਰ ਕਿੱਟ 'ਚ ਦੇਰੀ ਕਾਰਨ ਤੂਰ ਅਜੇ ਤੱਕ ਜਾਪਾਨ ਨਹੀਂ ਪਹੁੰਚ ਸਕੇ।
ਦੁਪਹਿਰ 1:40 ਵਜੇ
ਕੌਣ ਸੰਭਾਲੇਗਾ ਭਾਰਤੀ ਤਿਰੰਗਾ?
ਓਪਨਿੰਗ ਸੈਰੇਮਨੀ 'ਚ ਹਰ ਦੇਸ਼ ਦਾ ਦਲ ਸ਼ਿਰਕਤ ਕਰੇਗਾ ਜਿਸ 'ਚ ਭਾਰਤ ਵੀ ਸ਼ਾਮਲ ਹੋਵੇਗਾ। ਭਾਰਤ ਦੇ ਲਗਪਗ 500 ਖਿਡਾਰੀ ਇਨ੍ਹਾਂ ਖੇਡਾਂ 'ਚ ਹਿੱਸਾ ਲੈਣਗੇ ਪਰ ਓਪਨਿੰਗ ਸੈਰੇਮਨੀ 'ਚ ਇਹ ਸਾਰੇ ਮੌਜੂਦ ਨਹੀਂ ਹੋਣਗੇ। ਕੁਝ ਖਿਡਾਰੀ ਅਜੇ ਜਾਪਾਨ ਨਹੀਂ ਪਹੁੰਚੇ ਹਨ। ਭਾਰਤੀ ਦਲ ਦੀ ਅਗਵਾਈ ਦੋ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਅਤੇ ਕਬੱਡੀ ਖਿਡਾਰੀ ਪਵਨ ਸਹਿਰਾਵਤ ਕਰਨਗੇ।
ਦੁਪਹਿਰ 1:37 ਵਜੇ
ਓਪਨਿੰਗ ਸੈਰੇਮਨੀ 'ਚ ਮਚੇਗੀ ਧੂਮ
ਏਸ਼ਿਆਈ ਖੇਡਾਂ 2026 ਦੀ ਓਪਨਿੰਗ ਸੈਰੇਮਨੀ ਕੁਝ ਹੀ ਦੇਰ 'ਚ ਹੋਣ ਵਾਲੀ ਹੈ। ਇਸੇ ਨਾਲ ਇਨ੍ਹਾਂ ਖੇਡਾਂ ਦੀ ਅਧਿਕਾਰਤ ਸ਼ੁਰੂਆਤ ਹੋਵੇਗੀ। ਸੈਰੇਮਨੀ 'ਚ ਕਈ ਰੰਗਾਰੰਗ ਪ੍ਰੋਗਰਾਮ ਹੋਣਗੇ ਅਤੇ ਜਾਪਾਨ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।