ਕੈਨੇਡਾ ਵੱਸਦੇ ਪੰਜਾਬੀ ਹੋ ਜਾਣ ਸਾਵਧਾਨ, ਓਨਟਾਰੀਓ 'ਚ 1 ਜਨਵਰੀ 2027 ਤੋਂ 'Slow Down, Move Over' ਕਾਨੂੰਨ ਹੋਵੇਗਾ ਹੋਰ ਸਖ਼ਤ ਓਨਟਾਰੀਓ ਸੂਬੇ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ 1 ਜਨਵਰੀ 2027 ਤੋਂ “Slow Down, Move Over” ਕਾਨੂੰਨ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ ਡਰਾਈਵਰਾਂ ਨੂੰ ਸੜਕ ਕਿਨਾਰੇ ਰੁਕੇ ਹੋਏ ਕੰਮਕਾਜੀ ਵਾਹਨਾਂ ਨੂੰ ਦੇਖ ਕੇ ਆਪਣੀ ਗੱਡੀ ਦੀ ਰਫ਼ਤਾਰ ਘਟਾਉਣੀ ਪਵੇਗੀ ਅਤੇ ਜਦੋਂ ਸੁਰੱਖਿਅਤ ਹੋਵੇ ਤਾਂ ਲੇਨ ਬਦਲ ਕੇ ਉਨ੍ਹਾਂ ਲਈ ਰਸਤਾ ਖਾਲੀ ਕਰਨਾ ਹੋਵੇਗਾ।
Publish Date: Fri, 13 Nov 2026 04:05 PM (IST)
Updated Date: Fri, 13 Nov 2026 04:08 PM (IST)
ਬਲਜਿੰਦਰ ਸੇਖਾ, ਟੋਰਾਂਟੋ - ਓਨਟਾਰੀਓ ਸੂਬੇ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ 1 ਜਨਵਰੀ 2027 ਤੋਂ “Slow Down, Move Over” ਕਾਨੂੰਨ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ ਡਰਾਈਵਰਾਂ ਨੂੰ ਸੜਕ ਕਿਨਾਰੇ ਰੁਕੇ ਹੋਏ ਕੰਮਕਾਜੀ ਵਾਹਨਾਂ ਨੂੰ ਦੇਖ ਕੇ ਆਪਣੀ ਗੱਡੀ ਦੀ ਰਫ਼ਤਾਰ ਘਟਾਉਣੀ ਪਵੇਗੀ ਅਤੇ ਜਦੋਂ ਸੁਰੱਖਿਅਤ ਹੋਵੇ ਤਾਂ ਲੇਨ ਬਦਲ ਕੇ ਉਨ੍ਹਾਂ ਲਈ ਰਸਤਾ ਖਾਲੀ ਕਰਨਾ ਹੋਵੇਗਾ।
ਇਸ ਕਾਨੂੰਨ ਦੇ ਦਾਇਰੇ ਵਿੱਚ ਹੁਣ ਹਾਈਵੇਅ ਮੈਂਟੀਨੈਂਸ ਵਾਹਨ, ਬਿਜਲੀ, ਪਾਣੀ, ਗੈਸ ਅਤੇ ਟੈਲੀਕੌਮ ਸੇਵਾਵਾਂ ਨਾਲ ਸਬੰਧਤ ਵਾਹਨ, ਕੂੜਾ ਅਤੇ ਰੀਸਾਈਕਲਿੰਗ ਵਾਲੇ ਟਰੱਕ ਅਤੇ ਰੋਡਸਾਈਡ ਅਸਿਸਟੈਂਸ ਵਾਹਨ ਵੀ ਸ਼ਾਮਲ ਹੋਣਗੇ।
ਉਲੰਘਣਾ ਕਰਨ ’ਤੇ ਹੋ ਸਕਦਾ ਹੈ ਭਾਰੀ ਜੁਰਮਾਨਾ
ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਕਰਨ ’ਤੇ 400 ਤੋਂ 2,000 ਡਾਲਰ ਤੱਕ ਜੁਰਮਾਨਾ, 3 ਡਿਮੈਰਿਟ ਪੁਆਇੰਟ ਅਤੇ ਦੋ ਸਾਲ ਤੱਕ ਡਰਾਈਵਿੰਗ ਲਾਇਸੈਂਸ ਮੁਅੱਤਲ ਹੋਣ ਦੀ ਸਜ਼ਾ ਹੋ ਸਕਦੀ ਹੈ।
ਦੁਬਾਰਾ ਉਲੰਘਣਾ ਕਰਨ ਵਾਲਿਆਂ ਨੂੰ 1,000 ਤੋਂ 4,000 ਡਾਲਰ ਤੱਕ ਜੁਰਮਾਨਾ, 3 ਡਿਮੈਰਿਟ ਪੁਆਇੰਟ, 6 ਮਹੀਨੇ ਤੱਕ ਕੈਦ ਅਤੇ ਲਾਇਸੈਂਸ ਮੁਅੱਤਲ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਓਨਟਾਰੀਓ ਸਰਕਾਰ ਦਾ ਇਹ ਕਦਮ ਸੜਕਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਸਰਕਾਰ ਵੱਲੋਂ ਡਰਾਈਵਰਾਂ ਨੂੰ ਅਪੀਲ ਹੈ ਕਿ ਨਵੇਂ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ 1 ਜਨਵਰੀ 2027 ਤੋਂ ਇਨ੍ਹਾਂ ਦੀ ਪਾਲਣਾ ਕਰਨ।