- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਮਲੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਚਾਲਕ ’ਤੇ ਹਮਲਾ ਹੁੰਦਾ ਅਤੇ ਉਸਨੂੰ ਬੱਸ ਤੋਂ ਬਾਹਰ ਸੁੱਟਿਆ ਜਾਂਦਾ ਦੇਖਿਆ ਜਾ ਸਕਦਾ ਹੈ। ਡਿਟੈਕਟਿਵ ਸਾਰਜੈਂਟ ਟਾਈਗ ਲੈਨੀ ਨੇ ਕਿਹਾ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਲੰਡਨ (ਪੀਟੀਆਈ) : ਬ੍ਰਿਟੇਨ ਦੇ ਵੈਸਟ ਮਿਡਲੈਂਡਸ ਖੇਤਰ ਵਿਚ ਇਕ ਵਿਅਕਤੀ ਨੇ ਬ੍ਰਿਟਿਸ਼ ਸਿੱਖ ਚਾਲਕ ’ਤੇ ਹਮਲਾ ਕਰ ਕੇ ਉਸ ਦੀ ਬੱਸ ਲੁੱਟ ਲਈ ਤੇ ਇਸ ਨੂੰ ਗਲਤ ਦਿਸ਼ਾ ਵਿਚ ਚਲਾਉਂਦੇ ਹੋਏ ਕਈ ਗੱਡੀਆਂ ਨਾਲ ਟੱਕਰ ਮਾਰੀ। ਹਾਲਾਂਕਿ, ਉਸਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਹਮਲੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਚਾਲਕ ’ਤੇ ਹਮਲਾ ਹੁੰਦਾ ਅਤੇ ਉਸਨੂੰ ਬੱਸ ਤੋਂ ਬਾਹਰ ਸੁੱਟਿਆ ਜਾਂਦਾ ਦੇਖਿਆ ਜਾ ਸਕਦਾ ਹੈ। ਡਿਟੈਕਟਿਵ ਸਾਰਜੈਂਟ ਟਾਈਗ ਲੈਨੀ ਨੇ ਕਿਹਾ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਹੋਵੇ ਜਾਂ ਜਿਨ੍ਹਾਂ ਕੋਲ ਕੋਈ ਫੁਟੇਜ ਹੋਵੇ, ਜੋ ਸਾਡੇ ਲਈ ਮਦਦਗਾਰ ਹੋ ਸਕੇ। ਖਾਸ ਕਰਕੇ, ਅਸੀਂ ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ, ਜਿਨ੍ਹਾਂ ਕੋਲ ਘਟਨਾ ਦੇ ਸਮੇਂ ਕੋਰਟ ਸਟ੍ਰੀਟ, ਪਾਰਕ ਵੇ ਜਾਂ ਹਾਈ ਸਟ੍ਰੀਟ ਖੇਤਰਾਂ ਦਾ ਡੈਸ਼ਕੈਮ, ਸੀਸੀਟੀਵੀ, ਮੋਬਾਈਲ ਫੋਨ ਜਾਂ ਡੋਰਬੈਲ ਫੁਟੇਜ ਹੋਵੇ, ਉਹ ਕਿਰਪਾ ਕਰ ਕੇ ਰਿਕਾਰਡਿੰਗ ਚੈੱਕ ਕਰਨ ਅਤੇ ਸੰਪਰਕ ਕਰਨ।