OTT 'ਤੇ ਹੋਇਆ 'ਕੈਬਰੇ ਕੁਈਨ' ਦਾ ਡੈਬਿਊ, ਸਲਮਾਨ ਖ਼ਾਨ ਦੀ ਮੰਮੀ ਨੇ ਕ੍ਰਾਈਮ ਥ੍ਰਿਲਰ 'ਚ ਮਚਾਇਆ ਗ਼ਦਰ
ਭਾਰਤੀ ਸਿਨੇਮਾ ਦੀ 'ਕੈਬਰੇ ਕੁਈਨ' ਕਹੀ ਜਾਣ ਵਾਲੀ ਅਦਾਕਾਰਾ ਹੇਲਨ ਨੇ ਵੀ ਹੁਣ ਓਟੀਟੀ 'ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਆਖਰੀ ਵਾਰ 2012 ਵਿੱਚ ਆਈ ਫ਼ਿਲਮ 'ਹੀਰੋਇਨ' ਵਿੱਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਹ ਕਿਸੇ ਪ੍ਰੋਜੈਕਟ ਵਿੱਚ ਨਹੀਂ ਦਿਖੀ
Publish Date: Sat, 06 Jun 2026 12:05 PM (IST)
Updated Date: Sat, 06 Jun 2026 12:10 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਓਟੀਟੀ (OTT) ਪਲੇਟਫਾਰਮਾਂ ਨੇ ਜਿੱਥੇ ਕਈ ਸਿਤਾਰਿਆਂ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਹੈ, ਉੱਥੇ ਹੀ ਕਈ ਪੁਰਾਣੇ ਅਦਾਕਾਰਾਂ ਨੂੰ ਵੀ ਆਪਣਾ ਕਰੀਅਰ ਦੁਬਾਰਾ ਖੜ੍ਹਾ ਕਰਨ ਦਾ ਮੌਕਾ ਦਿੱਤਾ ਹੈ। ਅਜਿਹੇ ਕਈ ਕਲਾਕਾਰ ਹਨ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਐਕਟਿੰਗ ਤੋਂ ਦੂਰ ਹੋ ਗਏ ਸਨ ਪਰ ਓਟੀਟੀ 'ਤੇ ਉਨ੍ਹਾਂ ਨੂੰ ਕਈ ਮੌਕੇ ਮਿਲ ਰਹੇ ਹਨ ਜਿਨ੍ਹਾਂ ਵਿੱਚ ਉਹ ਆਪਣੇ ਹੁਨਰ ਨੂੰ ਦੁਬਾਰਾ ਦਿਖਾ ਰਹੇ ਹਨ।
OTT 'ਤੇ 'ਕੈਬਰੇ ਕੁਈਨ' ਦਾ ਡੈਬਿਊ
ਭਾਰਤੀ ਸਿਨੇਮਾ ਦੀ 'ਕੈਬਰੇ ਕੁਈਨ' ਕਹੀ ਜਾਣ ਵਾਲੀ ਅਦਾਕਾਰਾ ਹੇਲਨ ਨੇ ਵੀ ਹੁਣ ਓਟੀਟੀ 'ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਆਖਰੀ ਵਾਰ 2012 ਵਿੱਚ ਆਈ ਫ਼ਿਲਮ 'ਹੀਰੋਇਨ' ਵਿੱਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਹ ਕਿਸੇ ਪ੍ਰੋਜੈਕਟ ਵਿੱਚ ਨਹੀਂ ਦਿਖੀ। ਹੁਣ 5 ਜੂਨ ਨੂੰ ਕਰਿਸ਼ਮਾ ਕਪੂਰ ਦੀ ਕ੍ਰਾਈਮ ਥ੍ਰਿਲਰ 'ਬ੍ਰਾਊਨ' ਵਿੱਚ ਉਨ੍ਹਾਂ ਨੂੰ ਇੱਕ ਮਜ਼ੇਦਾਰ ਰੋਲ ਵਿੱਚ ਦੇਖਿਆ ਗਿਆ ਹੈ।
ਬਾਲੀਵੁੱਡ ਦੀ ਤਜਰਬੇਕਾਰ ਅਦਾਕਾਰਾ ਅਤੇ ਡਾਂਸਰ ਹੇਲਨ, ਅਭਿਨੈ ਦੇਵ ਦੇ ਨਿਰਦੇਸ਼ਨ ਹੇਠ ਬਣੀ ਨੁਆਰ ਕ੍ਰਾਈਮ ਥ੍ਰਿਲਰ ਸੀਰੀਜ਼ 'ਬ੍ਰਾਊਨ' ਨਾਲ ਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ। ਲਗਪਗ 14 ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਐਕਟਿੰਗ ਵਿੱਚ ਉਨ੍ਹਾਂ ਦੀ ਇਹ ਵਾਪਸੀ ਬੇਹੱਦ ਖ਼ਾਸ ਹੈ; ਇਸ 'ZEE5' ਸੀਰੀਜ਼ ਵਿੱਚ ਉਹ ਕਰਿਸ਼ਮਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ।
ਹਾਲਾਂਕਿ ਇਹ ਸੀਰੀਜ਼ ਇੱਕ ਗੰਭੀਰ 'ਨੁਆਰ' ਕਹਾਣੀ 'ਤੇ ਆਧਾਰਿਤ ਹੈ ਪਰ ਇਸ ਵਿੱਚ ਹੇਲਨ ਦਾ ਕਿਰਦਾਰ ਹਲਕੇ-ਫੁਲਕੇ ਅਤੇ ਮਜ਼ੇਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਕੁਝ ਸਮੇਂ ਲਈ ਸੀਰੀਜ਼ ਦੇ ਭਾਰੀਪਨ ਤੋਂ ਰਾਹਤ ਦਿੰਦਾ ਹੈ।
ਇਸ ਗੀਤ ਨਾਲ ਰਾਤੋ-ਰਾਤ ਸੁਪਰਸਟਾਰ ਬਣੀ ਸੀ ਹੇਲਨ
ਹੇਲਨ ਦਾ ਜਨਮ ਮਿਆਂਮਾਰ ਵਿੱਚ ਹੋਇਆ ਸੀ ਅਤੇ ਉਹ 1958 ਵਿੱਚ ਆਈ ਫ਼ਿਲਮ 'ਹਾਵੜਾ ਬ੍ਰਿਜ' ਦੇ ਗੀਤ 'ਮੇਰਾ ਨਾਮ ਚਿਨ ਚਿਨ ਚੂ' ਨਾਲ ਰਾਤੋ-ਰਾਤ ਸੁਪਰਸਟਾਰ ਬਣ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਪਿਯਾ ਤੂ ਅਬ ਤੋ ਆਜਾ', 'ਯੇ ਮੇਰਾ ਦਿਲ ਪਿਆਰ ਕਾ ਦੀਵਾਨਾ' ਅਤੇ 'ਆ ਜਾਨੇ ਜਾਂ' ਵਰਗੇ ਗੀਤਾਂ ਨਾਲ ਖੂਬ ਪ੍ਰਸਿੱਧੀ ਖੱਟੀ।
7 ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ 750 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। 'ਕੈਬਰੇ ਕੁਈਨ' ਤੋਂ ਇਲਾਵਾ ਉਨ੍ਹਾਂ ਨੂੰ 'ਗੋਲਡਨ ਗਰਲ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।