- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲੀਨਿਕਲ ਓਬੇਸਿਟੀ ਦੀ ਸਥਿਤੀ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੁੰਦੀ ਹੈ। ਇਸ ਵਿਚ ਸਰੀਰ ਦੀ ਫਾਲਤੂ ਚਰਬੀ ਦੂਜੇ ਅੰਗਾਂ ਤੇ ਟਿਸ਼ੂਜ਼ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ। ਖ਼ਾਸਕਰ ਪੇਟ ਦੇ ਹਿੱਸੇ 'ਚ ਜਮ੍ਹਾਂ ਫੈਟ ਸਰੀਰ 'ਚ ਸੋਜ ਪੈਦਾ ਕਰਨ ਵਾਲੇ ਹਾਰਮੋਨ ਤੇ ਰਸਾਇਣ ਰਿਲੀਜ਼ ਕਰਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਮੋਟਾਪੇ ਜਾਂ ਵਜ਼ਨ ਨੂੰ ਮਾਪਣ ਲਈ ਲੰਬੇ ਸਮੇਂ ਤੋਂ 'ਬਾਡੀ ਮਾਸ ਇੰਡੈਕਸ' ਯਾਨੀ ਬੀਐੱਮਆਈ (BMI) ਦੀ ਵਰਤੋਂ ਕਰਦੇ ਆ ਰਹੇ ਹਾਂ। ਵਿਅਕਤੀ ਦੇ ਕੱਦ (ਲੰਬਾਈ) ਤੇ ਵਜ਼ਨ ਦੇ ਅਧਾਰ 'ਤੇ ਇਹ ਫਾਰਮੂਲਾ ਦੱਸਦਾ ਹੈ ਕਿ ਉਹ ਸਾਧਾਰਨ ਹੈ, ਉਸ ਦਾ ਵਜ਼ਨ ਜ਼ਿਆਦਾ ਹੈ ਜਾਂ ਉਹ ਮੋਟਾਪੇ ਦਾ ਸ਼ਿਕਾਰ ਹੈ ਪਰ ਅਮਰੀਕਾ ਦੀ ਇਕ ਹਾਲੀਆ ਖੋਜ ਨੇ ਇਸ ਚਰਚਿਤ ਪੈਮਾਨੇ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਰਿਪੋਰਟ ਅਨੁਸਾਰ, BMI ਦਾ ਅੰਦਾਜ਼ਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਆਓ ਜਾਣਦੇ ਹਾਂ ਕਿ ਆਖ਼ਰ ਇਸ ਫਾਰਮੂਲੇ ਵਿੱਚ ਕੀ ਕਮੀ ਹੈ ਅਤੇ ਨਵੀਂ ਰਿਸਰਚ ਕੀ ਕਹਿੰਦੀ ਹੈ।
ਦਰਅਸਲ, BMI ਸਾਡੇ ਸਰੀਰ 'ਚ ਮੌਜੂਦ ਵਾਧੂ ਚਰਬੀ ਤੇ ਮਾਸਪੇਸ਼ੀਆਂ ਜਾਂ ਹੱਡੀਆਂ ਦੇ ਵਜ਼ਨ ਵਿਚਕਾਰਲਾ ਫ਼ਰਕ ਨਹੀਂ ਸਮਝ ਪਾਉਂਦਾ। ਇਸ ਤਕਨੀਕੀ ਖ਼ਾਮੀ ਕਾਰਨ ਕਈ ਵਾਰ ਅਜਿਹਾ ਹੁੰਦਾ ਹੈ ਕਿ BMI ਦੇ ਹਿਸਾਬ ਨਾਲ ਕੋਈ ਇਨਸਾਨ ਬਿਲਕੁਲ 'ਸਾਧਾਰਨ' ਦਿਖਾਈ ਦਿੰਦਾ ਹੈ, ਪਰ ਹਕੀਕਤ 'ਚ ਉਸ ਦੇ ਸਰੀਰ ਦੇ ਅੰਦਰ ਖ਼ਤਰਨਾਕ ਚਰਬੀ ਜਮ੍ਹਾਂ ਹੋ ਸਕਦੀ ਹੈ।
ਹਾਲ ਹੀ 'ਚ ਅਮਰੀਕਾ ਦੇ ਅੰਦਰ ਕਰੀਬ 5,600 ਬਾਲਗਾਂ 'ਤੇ ਇਕ ਅਹਿਮ ਸਟੱਡੀ ਕੀਤੀ ਗਈ। ਇਸ ਵਾਰ ਖੋਜਕਰਤਾਵਾਂ ਨੇ ਸਿਰਫ਼ BMI 'ਤੇ ਨਿਰਭਰ ਰਹਿਣ ਦੀ ਬਜਾਏ, ਜਾਂਚ ਵਿਚ ਲੋਕਾਂ ਦੀ ਕਮਰ ਦੇ ਸਾਈਜ਼ ਅਤੇ ਸਰੀਰ ਦੀ ਚਰਬੀ ਨੂੰ ਵੀ ਸ਼ਾਮਲ ਕੀਤਾ।
ਇਸ ਅਧਿਐਨ ਦੇ ਨਤੀਜੇ ਬੇਹੱਦ ਹੈਰਾਨ ਕਰਨ ਵਾਲੇ ਸਨ। ਰਿਸਰਚ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੂੰ BMI ਦੇ ਫਾਰਮੂਲੇ ਨੇ ਸਿਰਫ਼ 'ਓਵਰਵੇਟ' ਦੱਸਿਆ ਸੀ, ਉਨ੍ਹਾਂ ਵਿੱਚੋਂ ਲਗਪਗ 50 ਫ਼ੀਸਦੀ ਲੋਕ ਅਸਲ ਵਿਚ 'ਕਲੀਨਿਕਲ ਓਬੇਸਿਟੀ' ਦੀ ਲਪੇਟ 'ਚ ਸਨ। BMI ਦੀ ਇਸ ਗ਼ਲਤੀ ਕਾਰਨ ਇਹ ਲੋਕ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਇਲਾਜ ਲਈ ਪਛਾਣੇ ਨਹੀਂ ਜਾ ਸਕੇ।
ਕਲੀਨਿਕਲ ਓਬੇਸਿਟੀ ਦੀ ਸਥਿਤੀ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੁੰਦੀ ਹੈ। ਇਸ ਵਿਚ ਸਰੀਰ ਦੀ ਫਾਲਤੂ ਚਰਬੀ ਦੂਜੇ ਅੰਗਾਂ ਤੇ ਟਿਸ਼ੂਜ਼ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ। ਖ਼ਾਸਕਰ ਪੇਟ ਦੇ ਹਿੱਸੇ 'ਚ ਜਮ੍ਹਾਂ ਫੈਟ ਸਰੀਰ 'ਚ ਸੋਜ ਪੈਦਾ ਕਰਨ ਵਾਲੇ ਹਾਰਮੋਨ ਤੇ ਰਸਾਇਣ ਰਿਲੀਜ਼ ਕਰਦੀ ਹੈ। ਇਹੋ ਵਾਧੂ ਚਰਬੀ ਕਈ ਗੰਭੀਰ ਬਿਮਾਰੀਆਂ ਦੀ ਸ਼ੁਰੂਆਤ ਦਾ ਕਾਰਨ ਬਣ ਸਕਦੀ ਹੈ, ਜਿਵੇਂ:
ਜਵਾਬ ਹੈ- ਨਹੀਂ। ਮੋਟਾਪੇ ਦੀ ਸ਼ੁਰੂਆਤੀ ਪਛਾਣ ਕਰਨ ਲਈ BMI ਅੱਜ ਵੀ ਇਕ ਬੇਹੱਦ ਆਸਾਨ ਅਤੇ ਉਪਯੋਗੀ ਟੂਲ ਹੈ। ਇਹ ਪੂਰੀ ਤਰ੍ਹਾਂ ਬੇਅਸਰ ਨਹੀਂ ਹੋਇਆ ਹੈ।
ਹਾਲਾਂਕਿ, ਇਸ ਨਵੀਂ ਰਿਸਰਚ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਕਿਸੇ ਵੀ ਇਨਸਾਨ ਦੀ ਸਿਹਤ ਦੀ ਪੂਰੀ ਅਤੇ ਸਹੀ ਜਾਣਕਾਰੀ ਲਈ ਸਿਰਫ਼ BMI ਦੇ ਭਰੋਸੇ ਰਹਿਣਾ ਠੀਕ ਨਹੀਂ ਹੈ। ਮੋਟਾਪੇ ਦੇ ਸਹੀ ਮੁਲਾਂਕਣ ਲਈ BMI ਦੇ ਨਾਲ-ਨਾਲ ਹੋਰ ਡਾਕਟਰੀ ਜਾਂਚਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦੀ ਹੈ।