ਸੈਕਟਰ-39 ਥਾਣੇ ਦਾ ਏਐਸਆਈ 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਟ੍ਰੈਪ ਲਗਾ ਆਇਆ ਅੜਿੱਕੇ
ਸੀਬੀਆਈ ਨੇ ਸ਼ਨੀਵਾਰ ਰਾਤ ਸੈਕਟਰ-39 ਪੁਲਿਸ ਥਾਣੇ ਦੇ ਏਐਸਆਈ ਹਿਤੇਸ਼ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਏਐਸਆਈ ਇੱਕ ਵਿਅਕਤੀ ਤੋਂ ਉਸ ਦੀ ਗੱਡੀ ਰਿਲੀਜ਼ ਕਰਵਾਉਣ ਦੇ ਨਾਮ ’ਤੇ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਸੀਬੀਆਈ ਨੂੰ ਸੂਚਨਾ ਦੇ ਦਿੱਤੀ ਸੀ। ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਟ੍ਰੈਪ ਲਗਾਇਆ।
Publish Date: Sat, 06 Jun 2026 10:21 PM (IST)
Updated Date: Sat, 06 Jun 2026 10:24 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੀਬੀਆਈ ਨੇ ਸ਼ਨੀਵਾਰ ਰਾਤ ਸੈਕਟਰ-39 ਪੁਲਿਸ ਥਾਣੇ ਦੇ ਏਐਸਆਈ ਹਿਤੇਸ਼ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਏਐਸਆਈ ਇੱਕ ਵਿਅਕਤੀ ਤੋਂ ਉਸ ਦੀ ਗੱਡੀ ਰਿਲੀਜ਼ ਕਰਵਾਉਣ ਦੇ ਨਾਮ ’ਤੇ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਸੀਬੀਆਈ ਨੂੰ ਸੂਚਨਾ ਦੇ ਦਿੱਤੀ ਸੀ। ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਟ੍ਰੈਪ ਲਗਾਇਆ।
ਸ਼ਿਕਾਇਤਕਰਤਾ ਅਮਰਦੀਪ ਨੇ ਦੱਸਿਆ ਕਿ ਉਸ ਦੀ ਗੱਡੀ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜ਼ਬਤ ਕਰ ਲਈ ਗਈ ਸੀ। ਉਸ ਨੇ ਆਪਣੀ ਗੱਡੀ ਨੂੰ ਜ਼ਿਲ੍ਹਾ ਅਦਾਲਤ ਤੋਂ ਸੁਪਰਦਾਰੀ ’ਤੇ ਛੱਡਣ ਦੇ ਹੁਕਮ ਵੀ ਹਾਸਲ ਕਰ ਲਏ ਸਨ। ਇਸ ਦੇ ਬਾਵਜੂਦ ਮੁਲਜ਼ਮ ਏਐਸਆਈ ਗੱਡੀ ਰਿਲੀਜ਼ ਨਹੀਂ ਕਰ ਰਿਹਾ ਸੀ। ਉਸ ਨੇ ਗੱਡੀ ਛੁਡਵਾਉਣ ਲਈ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਪਰ ਬਾਅਦ ਵਿੱਚ 40 ਹਜ਼ਾਰ ਰੁਪਏ ਲੈਣ ਲਈ ਤਿਆਰ ਹੋ ਗਿਆ।
ਇਸ ਦੌਰਾਨ ਸ਼ਿਕਾਇਤਕਰਤਾ ਨੇ ਮਾਮਲੇ ਦੀ ਜਾਣਕਾਰੀ ਸੀਬੀਆਈ ਨੂੰ ਦੇ ਦਿੱਤੀ। ਸੀਬੀਆਈ ਨੇ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨੂੰ ਫੜਨ ਲਈ ਜਾਲ ਵਿਛਾਇਆ। ਜਿਵੇਂ ਹੀ ਮੁਲਜ਼ਮ ਰਕਮ ਲੈਣ ਲਈ ਪਹੁੰਚਿਆ, ਸੀਬੀਆਈ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਸੀਬੀਆਈ ਹੁਣ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਚੰਡੀਗੜ੍ਹ ਵਿੱਚ ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਪਿਛਲੇ ਪੰਜ ਦਿਨਾਂ ਦੌਰਾਨ ਸੀਬੀਆਈ ਦੀ ਇਹ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਸੀਬੀਆਈ ਨੇ ਕਾਲਕਾ ਰੇਲਵੇ ਸਟੇਸ਼ਨ ਦੇ ਇੱਕ ਕਲਰਕ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ।