- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਨਾਮੀ ਸਕੂਲਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਪੱਛਮੀ ਬੰਗਾਲ ਦੇ ਇਕ ਮੁਲਜ਼ਮ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਅਤੇ ਗ੍ਰਿਫ਼ਤਾਰ ਕੀਤਾ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਨਾਮੀ ਸਕੂਲਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਪੱਛਮੀ ਬੰਗਾਲ ਦੇ ਇਕ ਮੁਲਜ਼ਮ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਅਤੇ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਸੀ। ਪੁੱਛਗਿੱਛ ਤੋਂ ਬਾਅਦ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਮੁੜ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਮੁਲਜ਼ਮ ਦੀ ਪਛਾਣ ਸੌਰਵ ਬਿਸਵਾਸ ਵਜੋਂ ਹੋਈ ਹੈ, ਜੋ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਗੋਬਿੰਦ ਪੱਲੀ, ਪੱਲੀ ਬਾਜ਼ਾਰ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਪਿਛਲੇ ਸਾਲ ਪੰਜਾਬ ਸਿਵਲ ਸਕੱਤਰੇਤ ਦੀ ਅਧਿਕਾਰਕ ਈ-ਮੇਲ ਆਈਡੀ ’ਤੇ ਬੰਬ ਧਮਾਕੇ ਦੀ ਧਮਕੀ ਵਾਲਾ ਸੁਨੇਹਾ ਭੇਜਿਆ ਗਿਆ ਸੀ। ਈ-ਮੇਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਅਲਰਟ ਹੋ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੈਕਟਰ-3 ਥਾਣਾ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।ਜਾਂਚ ਦੌਰਾਨ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਸੌਰਵ ਬਿਸਵਾਸ ਦਾ ਨਾਮ ਸਾਹਮਣੇ ਆਇਆ। ਉਸ ਨੂੰ ਕਾਬੂ ਕਰਨ ਲਈ ਕਈ ਰਾਜਾਂ ਦੀਆਂ ਪੁਲਿਸ ਏਜੰਸੀਆਂ ਨੇ ਸਾਂਝੇ ਯਤਨ ਕੀਤੇ।
ਗੁਜਰਾਤ ਤੋਂ ਤਿਹਾੜ ਅਤੇ ਫਿਰ ਚੰਡੀਗੜ੍ਹ ਤੱਕ ਪਹੁੰਚਿਆ ਮੁਲਜ਼ਮ
ਪੁਲਿਸ ਅਨੁਸਾਰ ਸਭ ਤੋਂ ਪਹਿਲਾਂ ਗੁਜਰਾਤ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿਚ ਰੱਖਿਆ ਗਿਆ। ਬਾਅਦ ਵਿਚ ਦਿੱਲੀ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਤਿਹਾੜ ਜੇਲ੍ਹ ਲੈ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ 2 ਜੂਨ 2026 ਨੂੰ ਤਿਹਾੜ ਜੇਲ੍ਹ ਤੋਂ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਸ ਨੂੰ ਚੰਡੀਗੜ੍ਹ ਲਿਆਂਦਾ। ਇਸ ਤੋਂ ਪਹਿਲਾਂ ਸੈਕਟਰ-17 ਥਾਣਾ ਪੁਲਿਸ ਨੇ ਇਕ ਹੋਰ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲਿਆ ਸੀ। ਹੁਣ ਸੈਕਟਰ-3 ਥਾਣਾ ਪੁਲਿਸ ਨੇ ਵੀ ਬੰਬ ਧਮਕੀ ਵਾਲੀ ਈ-ਮੇਲ ਦੇ ਮਾਮਲੇ ਵਿਚ ਉਸ ਦੀ ਰਸਮੀ ਗ੍ਰਿਫ਼ਤਾਰੀ ਕੀਤੀ ਹੈ।
ਡਾਰਕ ਵੈੱਬ ’ਤੇ ਵੇਚਦਾ ਸੀ ਈ-ਮੇਲ ਡਾਟਾ
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਕ ਪੜ੍ਹਿਆ-ਲਿਖਿਆ ਡਿਜ਼ੀਟਲ ਕੰਟੈਂਟ ਕ੍ਰੀਏਟਰ ਹੈ। ਜਾਂਚ ਵਿਚ ਪਤਾ ਲੱਗਾ ਕਿ ਉਹ ਡਾਰਕ ਵੈੱਬ ’ਤੇ ਈ-ਮੇਲ ਆਈਡੀ ਦਾ ਡਾਟਾ ਵੇਚਦਾ ਸੀ ਅਤੇ ਵੱਖ-ਵੱਖ ਸੰਸਥਾਵਾਂ ਨੂੰ ਧਮਕੀ ਭਰੀਆਂ ਈ-ਮੇਲਾਂ ਭੇਜਣ ਵਿਚ ਸ਼ਾਮਲ ਸੀ।
ਪੁਲਿਸ ਦਾ ਦਾਅਵਾ ਹੈ ਕਿ ਉਹ ਈ-ਮੇਲ ਆਈਡੀ ਦਾ ਪੂਰਾ ਡਾਟਾ ਸੈੱਟ ਸਰਹੱਦ ਪਾਰ ਬੈਠੇ ਲੋਕਾਂ ਨੂੰ ਲਗਭਗ 24 ਹਜ਼ਾਰ ਰੁਪਏ ਵਿਚ ਵੇਚਦਾ ਸੀ। ਇਸ ਤੋਂ ਇਲਾਵਾ ਉਹ ਜਾਅਲੀ ਈ-ਮੇਲ ਆਈਡੀ ਬਣਾਉਣ ਅਤੇ ਵੀਪੀਐਨ ਰਾਹੀਂ ਆਪਣੀ ਪਛਾਣ ਲੁਕਾਉਣ ਵਿਚ ਵੀ ਮਦਦ ਕਰਦਾ ਸੀ।ਪੁਲਿਸ ਅਨੁਸਾਰ ਸੌਰਵ ਆਨਲਾਈਨ ਗੇਮਾਂ ਪਬਜੀ ਅਤੇ ਫ੍ਰੀ ਫਾਇਰ ਦਾ ਆਦੀ ਸੀ। ਗੇਮਿੰਗ ਕਾਰਨ ਉਸ ’ਤੇ ਲੱਖਾਂ ਰੁਪਏ ਦਾ ਕਰਜ਼ਾ ਹੋ ਗਿਆ