Punjab Weather Update: ਸੂਬੇ ’ਚ ਅੱਜ ਵੀ ਮੀਂਹ ਦੇ ਆਸਾਰ, ਭਲਕੇ ਤੋਂ ਵਧੇਗੀ ਗਰਮੀ
ਮੌਸਮ ਵਿਭਾਗ ਮੁਤਾਬਕ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਮਪਾਨ ’ਚ 2.2 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ, ਜੋ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਹੈ। ਹਾਲਾਂਕਿ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 36.9, ਪਟਿਆਲਾ ’ਚ 36, ਮੋਹਾਲੀ ’ਚ 35.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
Publish Date: Sat, 06 Jun 2026 12:17 PM (IST)
Updated Date: Sat, 06 Jun 2026 12:22 PM (IST)
ਜਾਸ, ਲੁਧਿਆਣਾ : ਪੱਛਮੀ ਗੜਬੜੀ ਕਾਰਨ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ ਕਈ ਜ਼ਿਲ੍ਹਿਆਂ ’ਚ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਮਪਾਨ ’ਚ 2.2 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ, ਜੋ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਹੈ। ਹਾਲਾਂਕਿ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 36.9, ਪਟਿਆਲਾ ’ਚ 36, ਮੋਹਾਲੀ ’ਚ 35.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਹੋਈ। ਸਭ ਤੋਂ ਵੱਧ 18.2 ਮਿਮੀ ਬਾਰਿਸ਼ ਪਟਿਆਲਾ ’ਚ ਰਿਕਾਰਡ ਕੀਤੀ ਗਈ। ਇਸ ਤੋਂ ਬਾਅਦ ਐੱਸਬੀਐੱਸ ਨਗਰ ’ਚ 17.0 ਮਿਮੀ, ਚੰਡੀਗੜ੍ਹ ’ਚ 8.3, ਲੁਧਿਆਣਾ ’ਚ 6.2, ਚੰਡੀਗੜ੍ਹ ’ਚ 5.0, ਮੋਹਾਲੀ ’ਚ 1.0, ਫ਼ਰੀਦਕੋਟ ’ਚ 0.6 ਤੇ ਪਟਿਆਲਾ ’ਚ 0.4 ਮਿਮੀ ਬਾਰਿਸ਼ ਰਿਕਾਰਡ ਕੀਤੀ। ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ ਬਾਰਿਸ਼ ਤੋਂ ਵਾਂਝੇ ਰਹੇ।
ਮੌਸਮ ਵਿਭਾਗ ਨੇ ਛੇ ਜੂਨ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਕੁਝ ਥਾਵਾਂ ’ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੌਰਾਨ 40-ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਲਾਂ ਚੱਲ ਸਕਦੀਆਂ ਹਨ। ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਖੁੱਲ੍ਹੀਆਂ ਥਾਵਾਂ, ਰੁੱਖਾਂ ਤੇ ਬਿੱਜਲੀ ਦੇ ਖੰਭਿਆਂ ਹੇਠਾਂ ਨਾ ਖੜ੍ਹੇ ਹੋਣ ਦੀ ਸਲਾਹ ਦਿੱਤੀ ਹੈ। ਉੱਥੇ ਹੀ 7 ਜੂਨ ਤੋਂ 10 ਜੂਨ ਤੱਕ ਮੌਸਮ ਰਹੇਗਾ। ਤਾਪਮਾਨ ਹੌਲੀ-ਹੌਲੀ ਵਧੇਗਾ। ਹਾਲਾਂਕਿ ਸਵੇਰੇ ਤੇ ਸ਼ਾਮ ਸਮੇਂ ਗਰਮੀ ਤੋਂ ਰਾਹਤ ਰਹੇਗੀ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਅਸਰ ਨਾਲ ਹੋਈ ਬਾਰਿਸ਼ ਨੇ ਫਿਲਹਾਲ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਅਗਲੇ ਹਫ਼ਤੇ ਤਾਪਮਾਨ ’ਚ ਮੁੜ ਵਾਧਾ ਹੋ ਸਕਦਾ ਹੈ।