- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਘੀ ਪਿਛਲੀ 11 ਮਈ ਨੂੰ ਬਲਾਕ

ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਲੰਘੀ ਪਿਛਲੀ 11 ਮਈ ਨੂੰ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ 'ਚ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਮੱਕੀ, ਮੂੰਗੀ, ਪੂਦੀਨਾ ਤੇ ਸ਼ਬਜ਼ੀਆਂ ਦੀ ਫ਼ਸਲ ਪੂਰਨ ਤੌਰ’ ਤੇ ਤਬਾਹ ਹੋਣ ਦੇ ਕਾਰਨ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਇਸ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ 'ਚ ਕਿਸਾਨਾਂ ਦੀ 100 ਫੀਸਦੀ ਫ਼ਸਲ ਤਬਾਹ ਕਰ ਦਿੱਤੀ, ਜਿਸ ਕਾਰਨ ਕਿਸਾਨ ਵੱਡੀ ਨਮੋਸ਼ੀ ਦਾ ਸਾਹਮਣੇ ਕਰ ਰਹੇ ਹਨ। ਮੌਸਮ ਦੀ ਖ਼ਰਾਬੀ ਕਾਰਨ ਪਿਛਲੇ ਸਾਲ ਪਹਿਲਾਂ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਿਆ ਅਤੇ ਉਸ ਤੋਂ ਬਾਅਦ ਆਲੂਆਂ ਦੀ ਫ਼ਸਲ ਕੌਡੀਆਂ ਦੇ ਭਾਅ ਵੇਚਣ ਲਈ ਮਜਬੂ਼ਰ ਹੋਇਆ ਕਿਸਾਨ ’ਤੇ ਤੀਜੀ ਫ਼ਸਲ ਗੜੇਮਾਰੀ ਦਾ ਸ਼ਿਕਾਰ ਹੋ ਗਈ। ਇਸ ਗੜੇਮਾਰੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਫ਼ਸਲਾਂ ਦਾ ਸਰਕਾਰੀ ਤੌਰ ’ਤੇ ਬੀਮਾਂ ਕਰਨਾਂ ਚਾਹੀਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੀ ਭਰਪਾਈ ਹੋ ਸਕੇ ਤਾਂ ਜੋ ਕਿਸਾਨਾਂ ਦੀ ਫ਼ਸਲ ਬੀਮਾ ਪਾਲਸੀ ਤਹਿਤ ਸਰੱਖਿਅਤ ਹੋ ਸਕੇ। ਪਰੰਤੂ ਅੱਜ ਸਰਕਾਰ ਨੂੰ ਕਿਸਾਨਾਂ ਦੀਆਂ ਗੜੇਮਾਰੀ ਨਾਲ ਤਬਾਹ ਹੋਇਆ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਗੜ੍ਹੇਮਾਰੀ ਦੀ ਲਪੇਟ ਵਿਚ ਆਏ ਪਿੰਡ ਮਾਛੀਕੇ, ਬਿਲਾਸਪੁਰ, ਲੁਹਾਰਾ, ਤਖ਼ਤੂਪੁਰਾ, ਬੌਡੇ, ਨੰਗਲ, ਬੀੜ ਬੱਧਨੀ, ਬੱਧਨੀ ਕਲਾਂ, ਲੋਪੋਂ, ਰਣੀਆਂ, ਮੀਨੀਆਂ, ਰਾਮਾ ਤੇ ਕੁੱਸਾ ਆਦਿ ਪਿੰਡਾਂ ਦੇ ਕਿਸਾਨ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਹਨ। ਕਈ ਪਿੰਡਾਂ ਵਿਚ ਇਸ ਤੂਫ਼ਾਨ ਕਾਰਨ ਕਈ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਪਿੰਡਾਂ ਵਿਚ ਵੱਡੀ ਪੱਧਰ ਤੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਇਆ ਹਨ। ਕਿਰਤੀ ਕਿਸਾਨ ਯੂਨੀਅਨ ਵੱਲੋਂ ਗੜੇਮਾਰੀ ਤੇ ਤੇਜ ਤੂਫ਼ਾਨ ਕਾਰਨ ਤਬਾਹ ਹੋਇਆ ਕਿਸਾਨਾਂ ਦੀਆਂ ਫ਼ਸਲਾਂ ਤੇ ਨੁਕਸਾਨੇ ਗਏ ਘਰਾਂ ਦਾ ਪੂਰਾ ਮੁਆਵਜ਼ਾ ਤੁਰੰਤ ਦੇਵੇ ਪੰਜਾਬ ਸਰਕਾਰ। ਇਸ ਸਬੰਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਐੱਸਡੀਐੱਮ ਨੂੰ ਮਿਲਣ ਤੋਂ ਬਾਅਦ ਵਿਧਾਇਕ ਮਨਜੀਤ ਬਿਲਾਸਪੁਰ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਜਿੰਮੇਵਾਰੀ ਲਈ। ਕਿਸਾਨ ਵਫ਼ਦ ਨੇ ਕਿਹਾ ਜੇਕਰ ਪੰਜਾਬ ਸਰਕਾਰ ਮੁਆਵਜ਼ਾ ਦੇਣ ਵਿਚ ਆਨਾ-ਕਾਨੀ ਕਰਦੀ ਹੈ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸ਼ੰਘਰਸ਼ ਦੀ ਰੂਪ-ਰੇਖਾ ਨੂੰ ਤਿੱਖਾ ਕੀਤਾ ਜਾਵੇਗਾ ਤੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਤੱਕ ਸ਼ੰਘਰਸ਼ ਲੜਿਆ ਜਾਵੇਗਾ। ਇਸ ਧਰਨੇ-ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਆਗੂ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਆਗੂ ਚਮਕੌਰ ਸਿੰਘ ਢੁੱਡੀਕੇ, ਬਲਾਕ ਆਗੂ ਅਵਤਾਰ ਸਿੰਘ ਡਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜਗਤਾਰ ਸਿੰਘ ਰਾਮਾ, ਜ਼ਿਲ੍ਹਾ ਆਗੂ ਤੇ ਬਲਾਕ ਸਰਪ੍ਰਸਤ ਨਾਜ਼ਰ ਸਿੰਘ ਖਾਈ, ਨੰਬਰਦਾਰ ਯੂਨੀਅਨ ਦੇ ਜਗਜੀਤ ਸਿੰਘ ਖਾਈ,ਬਲਾਕ ਪ੍ਰਧਾਨ ਬੂਟਾ ਸਿੰਘ ਤਖਾਣਵੱਧ, ਜ਼ਿਲ੍ਹਾ ਆਗੂ ਤੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਆਗੂ ਜਗਸੀਰ ਸਿੰਘ ਮਾਛੀਕੇ, ਬਲਾਕ ਜਨਰਲ ਸਕੱਤਰ ਅਵਤਾਰ ਸਿੰਘ ਖਾਈ, ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ, ਬਲਾਕ ਆਗੂ ਜਗਦੀਪ ਸਿੰਘ ਦੌਧਰ ਫੋਰਮੈਨ, ਕਰਨੈਲ ਸਿੰਘ ਫੌਜੀ ਬੱਧਨੀ ਕਲਾਂ ਨੇ ਸੰਬੋਧਨ ਕੀਤਾ।