ਪੁਰਤਗਾਲ ਭੇਜਣ ਦੇ ਨਾਂ 'ਤੇ ਲਏ 8.80 ਲੱਖ ਰੁਪਏ ਤੇ ਭੇਜ ਦਿੱਤਾ ਦੁਬਈ, ਪੰਜ ਮਹੀਨੇ ਦੀ ਖੱਜਲ ਖੁਆਰੀ ਮਗਰੋਂ ਭਾਰਤ ਪਰਤੇ ਚਚੇਰੇ ਭਰਾ
ਸੁਖਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੀਆਂਪੁਰ ਨੇ ਪੁਲਿਸ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਆਪਣੇ ਲੜਕੇ ਮਨਦੀਪ ਸਿੰਘ ਤੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਪੁਰਤਗਾਲ ਭੇਜਣ ਸਬੰਧੀ ਹਰਸ਼ਪ੍ਰੀਤ ਸਿੰਘ ਹੈਪੀ ਪੁੱਤਰ ਸੁਖਵਿੰਦਰ ਸਿੰਘ, ਸਰਬਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਮਹਿਸਨਪੁਰਾ, ਕਪਤਾਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਬਾਸਰਕੇ ਭੈਣੀ, ਮਨਜੀਤ ਸਿੰਘ ਮਨੂੰ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਰਨਤਾਰਨ ਨਾਲ 15 ਲੱਖ ਰੁਪਏ ਵਿਚ ਗੱਲ ਕੀਤੀ ਸੀ। ਜਿਨ੍ਹਾਂ ਨੂੰ ਉਸਨੇ 8 ਲੱਖ 80 ਹਜਾਰ ਦੀ ਰਾਸ਼ੀ ਦੇ ਵੀ ਦਿੱਤੀ।
Publish Date: Sat, 06 Jun 2026 11:50 AM (IST)
Updated Date: Sat, 06 Jun 2026 12:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ: ਦੋ ਚਚੇਰੇ ਭਰਾਵਾਂ ਨੂੰ ਪੁਰਤਗਾਲ ਭੇਜਣ ਦੇ ਨਾਂ ਉੱਪਰ ਕਥਿਤ ਤੌਰ ’ਤੇ 8.80 ਲੱਖ ਲੈ ਕੇ ਦੁਬਈ ਭੇਜ ਦੇਣ ਦੇ ਮਾਮਲੇ ਦੀ ਜਾਂਚ ਉਪਰੰਤ ਪੁਲਿਸ ਨੇ ਚਾਰ ਲੋਕਾਂ ਖਿਲਾਫ ਥਾਣਾ ਸਰਾਏ ਅਮਾਨਤ ਖਾਂ ’ਚ ਧੋਖਾਧੜੀ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੀਆਂਪੁਰ ਨੇ ਪੁਲਿਸ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਆਪਣੇ ਲੜਕੇ ਮਨਦੀਪ ਸਿੰਘ ਤੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਪੁਰਤਗਾਲ ਭੇਜਣ ਸਬੰਧੀ ਹਰਸ਼ਪ੍ਰੀਤ ਸਿੰਘ ਹੈਪੀ ਪੁੱਤਰ ਸੁਖਵਿੰਦਰ ਸਿੰਘ, ਸਰਬਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਮਹਿਸਨਪੁਰਾ, ਕਪਤਾਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਬਾਸਰਕੇ ਭੈਣੀ, ਮਨਜੀਤ ਸਿੰਘ ਮਨੂੰ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਰਨਤਾਰਨ ਨਾਲ 15 ਲੱਖ ਰੁਪਏ ਵਿਚ ਗੱਲ ਕੀਤੀ ਸੀ। ਜਿਨ੍ਹਾਂ ਨੂੰ ਉਸਨੇ 8 ਲੱਖ 80 ਹਜ਼ਾਰ ਦੀ ਰਾਸ਼ੀ ਦੇ ਵੀ ਦਿੱਤੀ। ਉਕਤ ਲੋਕਾਂ ਨੇ ਉਸਦੇ ਲੜਕੇ ਮਨਦੀਪ ਸਿੰਘ ਨੂੰ ਦੁਬਈ ਭੇਜ ਦਿੱਤਾ ਅਤੇ ਭਤੀਜਾ ਗੁਰਪ੍ਰੀਤ ਸਿੰਘ ਪਹਿਲਾਂ ਹੀ ਦੁਬਾਈ ਵਿਚ ਸੀ। ਦੋਵੇਂ ਜਣੇ ਪੰਜ ਮਹੀਨੇ ਖੱਜ ਖੁਆਰ ਹੋ ਕੇ ਭਾਰਤ ਵਾਪਸ ਆ ਗਏ। ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਐੱਸਪੀ ਡੀ ਵਲੋਂ ਕਰਨ ਉਪਰੰਤ ਉਕਤ ਚਾਰਾਂ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਨਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।