- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਨੇ 'ਚ ਖ਼ੁਦ ਨੂੰ ਜਾਂ ਕਿਸੇ ਨੂੰ ਜ਼ਖ਼ਮੀ ਦੇਖਣਾ ਮਾਨਸਿਕ ਸਥਿਤੀ ਵੱਲ ਇਸ਼ਾਰਾ ਕਰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਅੰਦਰ ਦੱਬਿਆ ਹੋਇਆ ਭਾਵਨਾਤਮਕ ਦਰਦ ਹੁਣ ਬਾਹਰ ਆ ਰਿਹਾ ਹੈ। ਇਸ ਦੌਰਾਨ ਤੁਹਾਨੂੰ ਅਜਿਹੀਆਂ ਪੁਰਾਣੀਆਂ ਯਾਦਾਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਬਾਰੇ ਸੋਚਣ 'ਤੇ ਤੁਸੀਂ ਮਾਨਸਿਕ ਤੌਰ 'ਤੇ ਬੇਚੈਨ ਹੋ ਜਾਂਦੇ ਹੋ।

ਧਰਮ ਡੈਸਕ, ਨਵੀਂ ਦਿੱਲੀ : ਅਸੀਂ ਅਕਸਰ ਸੌਂਦੇ ਸਮੇਂ ਸੁਪਨੇ ਵਿੱਚ ਕੁਝ ਅਜਿਹੇ ਦ੍ਰਿਸ਼ ਦੇਖਦੇ ਹਾਂ, ਜੋ ਜਾਗਣ ਤੋਂ ਬਾਅਦ ਵੀ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ। ਪ੍ਰਾਚੀਨ ਭਾਰਤੀ ਜੋਤਿਸ਼ ਅਤੇ ਸੁਪਨ ਸ਼ਾਸਤਰ (ਸਵਪਨ ਸ਼ਾਸਤਰ) ਦੋਵੇਂ ਹੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਾਡੇ ਸੁਪਨੇ ਸਿਰਫ਼ ਕਾਲਪਨਿਕ ਨਹੀਂ ਹੁੰਦੇ, ਬਲਕਿ ਉਹ ਸਾਡੇ ਅਚੇਤ ਮਨ ਦੀਆਂ ਡੂੰਘੀਆਂ ਭਾਵਨਾਵਾਂ, ਦੱਬੀਆਂ ਹੋਈਆਂ ਇੱਛਾਵਾਂ ਅਤੇ ਅਧਿਆਤਮਿਕ ਊਰਜਾ ਬਾਰੇ ਬਹੁਤ ਕੁਝ ਦੱਸਦੇ ਹਨ। ਜੇਕਰ ਤੁਹਾਨੂੰ ਵੀ ਲਗਾਤਾਰ ਕੁਝ ਖ਼ਾਸ ਤਰ੍ਹਾਂ ਦੇ ਸੁਪਨੇ ਸਵੇਰ ਦੇ ਸਮੇਂ ਆਉਂਦੇ ਹਨ, ਤਾਂ ਜਾਣੋ ਇਸ ਦੇ ਪਿੱਛੇ ਛਿਪਿਆ ਹੋਇਆ ਡੂੰਘਾ ਰਹੱਸ ਕੀ ਹੈ?
ਸਵੇਰ ਦੇ ਸਮੇਂ ਸੁਪਨੇ ਵਿੱਚ ਪਾਣੀ ਦੇਖਣਾ ਸਿੱਧੇ ਤੌਰ 'ਤੇ ਤੁਹਾਡੀਆਂ ਭਾਵਨਾਵਾਂ ਅਤੇ ਮਾਨਸਿਕ ਸਥਿਤੀ ਨਾਲ ਜੁੜਿਆ ਹੁੰਦਾ ਹੈ। ਇਹ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਨਵੇਂ ਮੌਕਿਆਂ ਅਤੇ ਸਕਾਰਾਤਮਕ ਤਬਦੀਲੀਆਂ ਵੱਲ ਇਸ਼ਾਰਾ ਕਰਦਾ ਹੈ।
ਉੱਥੇ ਹੀ ਸੁਪਨੇ ਵਿੱਚ ਗੰਦਾ ਜਾਂ ਮਿੱਟੀ ਵਾਲਾ ਪਾਣੀ ਦੇਖਣ ਦਾ ਮਤਲਬ ਹੈ ਕਿ ਤੁਸੀਂ ਇਸ ਸਮੇਂ ਭਾਵਨਾਤਮਕ ਉਲਝਣ ਜਾਂ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹੋ। ਇਹ ਤੁਹਾਡੀਆਂ ਅੰਦਰੂਨੀ ਭਾਵਨਾਵਾਂ ਦੇ ਸ਼ੁੱਧੀਕਰਨ ਦਾ ਸਮੇਂ ਹੈ।
ਸੁਪਨ ਸ਼ਾਸਤਰ ਅਨੁਸਾਰ, ਸੁਪਨੇ 'ਚ ਦੇਵੀ-ਦੇਵਤਿਆਂ ਨਾਲ ਜੁੜੇ ਮੰਦਰ ਦੇ ਦਰਸ਼ਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਤੁਹਾਨੂੰ ਜੀਵਨ ਵਿਚ ਬਹੁਤ ਜਲਦ ਰੱਬੀ ਆਸ਼ੀਰਵਾਦ ਦੀ ਪ੍ਰਾਪਤੀ ਹੋਵੇਗੀ।
ਸਵੇਰ ਦੇ ਸਮੇਂ ਸੁਪਨੇ 'ਚ ਅਚਾਨਕ ਤੇਜ਼ ਰੌਸ਼ਨੀ, ਦੀਵਾ ਜਾਂ ਕੋਈ ਅਲੌਕਿਕ ਚਮਕ ਦੇਖਣਾ ਤੁਹਾਡੀ ਅੰਦਰੂਨੀ ਚੇਤਨਾ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਤੁਹਾਡੀ ਅੰਦਰੂਨੀ ਗਿਆਨ ਦੀ ਸਮਰੱਥਾ ਵੱਧ ਰਹੀ ਹੈ।
ਸਵੇਰ ਦੇ ਸਮੇਂ ਜੇਕਰ ਤੁਸੀਂ ਸੁਪਨੇ 'ਚ ਕਿਸੇ ਮ੍ਰਿਤਕ ਰਿਸ਼ਤੇਦਾਰ ਨੂੰ ਦੇਖਦੇ ਹੋ ਤਾਂ ਇਸ ਦੇ ਪਿੱਛੇ ਇਕ ਡੂੰਘਾ ਸੁਨੇਹਾ ਛਿਪਿਆ ਹੈ। ਜੇਕਰ ਉਹ ਸੁਪਨੇ 'ਚ ਖ਼ੁਸ਼ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਦੂਜੇ ਪਾਸੇ ਜੇਕਰ ਸੁਪਨੇ ਵਿਚ ਕੋਈ ਮ੍ਰਿਤਕ ਪਰਿਵਾਰਕ ਮੈਂਬਰ ਉਦਾਸ ਜਾਂ ਗੁੱਸੇ 'ਚ ਦਿਖਾਈ ਦੇ ਰਿਹਾ ਹੈ ਤਾਂ ਇਹ ਕਿਸੇ ਆਉਣ ਵਾਲੇ ਸੰਕਟ ਦੀ ਚਿਤਾਵਨੀ ਵੀ ਹੋ ਸਕਦੀ ਹੈ ਜਾਂ ਉਨ੍ਹਾਂ ਦੀ ਕਿਸੇ ਅਧੂਰੀ ਇੱਛਾ ਨੂੰ ਵੀ ਦਰਸਾਉਂਦਾ ਹੈ।
ਸਵੇਰ ਦੌਰਾਨ ਜੇਕਰ ਤੁਸੀਂ ਸੁਪਨੇ 'ਚ ਕਿਸੇ ਨੂੰ ਜਾਂ ਖ਼ੁਦ ਨੂੰ ਉਚਾਈ ਤੋਂ ਡਿੱਗਦਾ ਹੋਇਆ ਦੇਖਦੇ ਹੋ ਅਤੇ ਝਟਕੇ ਨਾਲ ਜਾਗ ਜਾਂਦੇ ਹੋ ਤਾਂ ਸੁਪਨ ਸ਼ਾਸਤਰ ਅਨੁਸਾਰ ਅਜਿਹਾ ਸੁਪਨਾ ਆਉਣ ਪਿੱਛੇ ਮੰਨਿਆ ਜਾਂਦਾ ਹੈ ਕਿ ਇਹ ਜੀਵਨ ਵਿਚ ਕੰਟਰੋਲ ਖੋਹ ਜਾਣ ਦੇ ਡਰ ਨੂੰ ਦਰਸਾਉਂਦਾ ਹੈ।
ਸਵੇਰ ਦੇ ਸਮੇਂ ਜੇਕਰ ਸੁਪਨੇ 'ਚ ਕੋਈ ਸੱਪ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਊਰਜਾ ਵਿਚ ਚੰਗੇ ਬਦਲਾਅ ਲਿਆਉਣੇ ਚਾਹੀਦੇ ਹਨ। ਜੇਕਰ ਸੱਪ ਸ਼ਾਂਤ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਤੁਹਾਡੀ ਅੰਦਰੂਨੀ ਅਧਿਆਤਮਿਕ ਊਰਜਾ ਨੂੰ ਜਗਾਉਣ ਵੱਲ ਇਸ਼ਾਰਾ ਕਰ ਰਿਹਾ ਹੈ। ਉੱਥੇ ਹੀ ਜੇਕਰ ਸੁਪਨੇ 'ਚ ਸੱਪ ਨੂੰ ਹਮਲਾ ਕਰਦੇ ਜਾਂ ਡੰਗ ਮਾਰਦੇ ਦੇਖ ਰਹੇ ਹੋ ਤਾਂ ਇਸ ਨੂੰ ਕਿਸੇ ਕਰੀਬੀ ਤੋਂ ਧੋਖਾ ਮਿਲਣ ਜਾਂ ਕਿਸੇ ਦੀ ਬੁਰੀ ਨਜ਼ਰ ਲੱਗਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਸੁਪਨੇ 'ਚ ਖ਼ੁਦ ਨੂੰ ਕਿਸੇ ਅਣਜਾਣ ਜਗ੍ਹਾ 'ਤੇ ਗੁਆਚਿਆ ਹੋਇਆ ਪਾਉਣਾ ਤੁਹਾਡੀ ਮੌਜੂਦਾ ਜੀਵਨਸ਼ੈਲੀ ਵੱਲ ਇਸ਼ਾਰਾ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਤੁਸੀਂ ਅਸਲ ਜੀਵਨ ਵਿਚ ਕਿਸੇ ਫ਼ੈਸਲੇ ਨੂੰ ਲੈ ਕੇ ਉਲਝਣ 'ਚ ਹੋ ਤੇ ਤੁਹਾਨੂੰ ਸਹੀ ਰਸਤਾ ਨਹੀਂ ਮਿਲ ਰਿਹਾ। ਇਹ ਸਮਾਂ ਜੀਵਨ ਵਿਚ ਰੁਕਣ ਤੇ ਸੋਚ-ਵਿਚਾਰ ਕਰਨ ਦਾ ਹੈ।
ਸਵੇਰੇ ਆਉਣ ਵਾਲੇ ਸੁਪਨੇ 'ਚ ਖ਼ੁਦ ਨੂੰ ਕਿਸੇ ਬੱਚੇ ਨੂੰ ਹੱਸਦੇ ਹੋਏ ਦੇਖਣਾ ਜਾਂ ਗੋਦੀ 'ਚ ਲੈਣਾ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ। ਇਹ ਤੁਹਾਡੇ ਜੀਵਨ ਵਿਚ ਨਵੀਂ ਸ਼ੁਰੂਆਤ, ਨਵੇਂ ਵਿਚਾਰਾਂ ਦੇ ਆਉਣ ਅਤੇ ਪੁਨਰ-ਜਨਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਸੁਪਨੇ 'ਚ ਖ਼ੁਦ ਨੂੰ ਜਾਂ ਕਿਸੇ ਨੂੰ ਜ਼ਖ਼ਮੀ ਦੇਖਣਾ ਮਾਨਸਿਕ ਸਥਿਤੀ ਵੱਲ ਇਸ਼ਾਰਾ ਕਰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਅੰਦਰ ਦੱਬਿਆ ਹੋਇਆ ਭਾਵਨਾਤਮਕ ਦਰਦ ਹੁਣ ਬਾਹਰ ਆ ਰਿਹਾ ਹੈ। ਇਸ ਦੌਰਾਨ ਤੁਹਾਨੂੰ ਅਜਿਹੀਆਂ ਪੁਰਾਣੀਆਂ ਯਾਦਾਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਬਾਰੇ ਸੋਚਣ 'ਤੇ ਤੁਸੀਂ ਮਾਨਸਿਕ ਤੌਰ 'ਤੇ ਬੇਚੈਨ ਹੋ ਜਾਂਦੇ ਹੋ।
ਸਵੇਰ ਦੌਰਾਨ ਜੇਕਰ ਸੁਪਨੇ 'ਚ ਵਿਆਹ ਜਾਂ ਲਾੜੀ ਨੂੰ ਦੇਖਦੇ ਹੋ ਤਾਂ ਇਹ ਜੀਵਨ ਵਿਚ ਕਿਸੇ ਨਵੇਂ ਰਿਸ਼ਤੇ, ਕਮਿਟਮੈਂਟ ਜਾਂ ਨਵੇਂ ਜੁੜਾਅ ਦੀ ਇੱਛਾ ਨੂੰ ਦਰਸਾਉਂਦਾ ਹੈ।
ਲੋਕ ਮਾਨਤਾਵਾਂ ਮੁਤਾਬਕ, ਬ੍ਰਹਮ ਮਹੂਰਤ ਜਾਂ ਸਵੇਰ ਦੇ ਸਮੇਂ ਦੇਖੇ ਗਏ ਸੁਪਨੇ ਅਕਸਰ ਸਾਡੇ ਆਉਣ ਵਾਲੇ ਭਵਿੱਖ ਦਾ ਇਕ ਛੋਟਾ ਜਿਹਾ ਟ੍ਰੇਲਰ ਹੋ ਸਕਦੇ ਹਨ। ਹਾਲਾਂਕਿ, ਇਨ੍ਹਾਂ ਨੂੰ ਪੂਰੀ ਤਰ੍ਹਾਂ ਸੱਚ ਮੰਨਣ ਦੀ ਬਜਾਏ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।