ਭਿਆਨਕ ਹਾਦਸਾ: ਦੋ ਟਰੱਕਾਂ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, ਕਾਰ ਸਵਾਰ 2 ਵਿਅਕਤੀ ਗੰਭੀਰ ਜ਼ਖ਼ਮੀ
ਜ਼ੀਰਕਪੁਰ-ਅੰਬਾਲਾ ਮਾਰਗ ’ਤੇ ਸਥਿਤ ਛੱਤ ਲਾਈਟ ਪੁਆਇੰਟ ’ਤੇ ਵੀਰਵਾਰ ਰਾਤ ਨੂੰ ਇਕ ਵਾਰ ਮੁੜ ਤੋਂ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਟਰੱਕਾਂ ਅਤੇ ਇਕ ਕਾਰ ਦੀ ਟੱਕਰ ਹੋਣ ਕਾਰਨ ਕਾਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
Publish Date: Sat, 06 Jun 2026 12:33 PM (IST)
Updated Date: Sat, 06 Jun 2026 12:36 PM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ। ਜ਼ੀਰਕਪੁਰ-ਅੰਬਾਲਾ ਮਾਰਗ ’ਤੇ ਸਥਿਤ ਛੱਤ ਲਾਈਟ ਪੁਆਇੰਟ ’ਤੇ ਵੀਰਵਾਰ ਰਾਤ ਨੂੰ ਇਕ ਵਾਰ ਮੁੜ ਤੋਂ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਟਰੱਕਾਂ ਅਤੇ ਇਕ ਕਾਰ ਦੀ ਟੱਕਰ ਹੋਣ ਕਾਰਨ ਕਾਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਇਕ ਟਰੱਕ ਪਟਿਆਲਾ ਤੋਂ ਜ਼ੀਰਕਪੁਰ ਵੱਲ ਆ ਰਿਹਾ ਸੀ, ਜਦਕਿ ਦੂਜਾ ਟਰੱਕ ਅੰਬਾਲਾ ਤੋਂ ਮੁਹਾਲੀ ਵੱਲ ਜਾ ਰਿਹਾ ਸੀ। ਛੱਤ ਲਾਈਟ ਪੁਆਇੰਟ ’ਤੇ ਦੋਵਾਂ ਟਰੱਕਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਦੌਰਾਨ ਪਿੱਛੋਂ ਆ ਰਹੀ ਇਕ ਕਾਰ ਵੀ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜਿਆ। ਹਾਦਸੇ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ।
ਗੌਰਤਲਬ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਰਾਤ ਨੂੰ ਵੀ ਇਸੇ ਪੁਆਇੰਟ ’ਤੇ ਦੋ ਟਰੱਕਾਂ ਦੀ ਟੱਕਰ ਹੋਈ ਸੀ, ਜਿਸ ਦੌਰਾਨ ਕਾਗ਼ਜ਼ ਨਾਲ ਭਰਿਆ ਇਕ ਟਰੱਕ ਪਲਟ ਗਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿਗਨਲਾਂ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਅਤੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਇਸ ਚੌਰਾਹੇ ’ਤੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ।